National

ਮਾਇਆਵਤੀ ਨੇ ਮੁਸਲਮਾਨਾਂ ਨੂੰ ਪਾਰਟੀ ਤੋਂ ਦੂਰ ਕਰਨ ਦਾ ਠੀਕਰਾ ‘ਜਾਤੀਵਾਦੀ ਮੀਡੀਆ’ ਸਿਰ ਭੰਨਿਆ

ਲਖਨਊ- ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਮੁਸਲਮਾਨਾਂ ਨੂੰ ਪਾਰਟੀ ਤੋਂ ਦੂਰ ਕਰਨ ਦਾ ਠੀਕਰਾ ‘ਜਾਤੀਵਾਦੀ ਮੀਡੀਆ’ ਸਿਰ ਭੰਨਿਆ ਹੈ। ਮਾਇਆਵਤੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ‘ਜੰਗਲ ਰਾਜ’ ਦੇ ਖ਼ੌਫ ਕਰਕੇ ਉਨ੍ਹਾਂ ਦੀ ਪਾਰਟੀ ਦੇ ਕੁਝ ਹਮਾਇਤੀ ਭਾਜਪਾ ਵੱਲ ਤਬਦੀਲ ਹੋ ਗਏ। ਬਸਪਾ ਨੂੰ ਉੱਤਰ ਪ੍ਰਦੇਸ਼ ਅਸੈਂਬਲੀ ਚੋਣਾਂ ਵਿੱਚ ਐਤਕੀਂ ਸਿਰਫ਼ ਇਕ ਸੀਟ ਨਾਲ ਸਬਰ ਕਰਨਾ ਪਿਆ ਹੈ। ਬਸਪਾ ਮੁਖੀ ਨੇ ਕਿਹਾ ਕਿ ਮੀਡੀਆ ਦੇ ਹਮਲਾਵਰ ਪ੍ਰਾਪੇਗੰਡੇ ਵਿੱਚ ਬਸਪਾ ਨੂੰ ‘ਭਾਜਪਾ ਦੀ ਬੀ ਟੀਮ’ ਵਜੋਂ ਦਿਖਾਇਆ ਗਿਆ, ਜਿਸ ਕਰਕੇ ਮੁਸਲਿਮ ਤੇ ਭਾਜਪਾ ਵਿਰੋਧੀ ਵੋਟਰ ਉਸ ਤੋਂ ਲਾਂਭੇ ਹੋ ਗਏ। ਮਾਇਆਵਤੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੇ ‘ਹੰਢੀ ਵਰਤੀ’ ਬਸਪਾ ਦੀ ਥਾਂ ‘ਸਪਾ’ ਉੱਤੇ ਯਕੀਨ ਕਰਕੇ ‘ਗ਼ਲਤੀ’ ਕੀਤੀ ਹੈ। ਬਸਪਾ ਨੇ ਸਾਰੀਆਂ 403 ਸੀਟਾਂ ’ਤੇ ਚੋਣ ਲੜੀ ਸੀ, ਪਰ ਪਾਰਟੀ ਸਿਰਫ਼ ਮਹਾਰਾਜਗੰਜ ਵਿੱਚ ਰਾਸਰਾ ਸੀਟ ’ਤੇ ਜਿੱਤ ਦਰਜ ਕਰਨ ਵਿੱਚ ਸਫ਼ਲ ਰਹੀ।

Show More

Related Articles

Leave a Reply

Your email address will not be published. Required fields are marked *

Close