International

ਵਰਲਡ ਬੈਂਕ ਨੇ ਸ੍ਰੀਲੰਕਾ ਲਈ ਮਨਜ਼ੂਰ ਕੀਤੀ 700 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ

ਵਾਸਿ਼ੰਗਟਨ- ਵਿਸ਼ਵ ਬੈਂਕ ਨੇ ਸ੍ਰੀਲੰਕਾ ਨੂੰ ਮੌਜੂਦਾ ਆਰਥਿਕ ਸੰਕਟ `ਤੇ ਕਾਬੂ ਪਾਉਣ ਅਤੇ ਗਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਮੱਦਦ ਕਰਨ ਲਈ 700 ਮਿਲੀਅਨ ਅਮਰੀਕੀ ਡਾਲਰ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਮਾਰਚ ਵਿੱਚ ਆਈਐਮਐਫ ਸੌਦੇ ਤੋਂ ਬਾਅਦ ਇਹ ਸਭ ਤੋਂ ਵੱਡੀ ਫੰਡਿੰਗ ਕਿਸ਼ਤ ਹੈ। ਇਹ ਟਾਪੂ ਦੇਸ਼ ਇਸ ਸਮੇਂ ਇਤਿਹਾਸ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਦੇਸ਼ ਦੀ ਅਰਥਵਿਵਸਥਾ ਵਿੱਚ 2022 ਵਿੱਚ ਸੱਤ ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਸੀ। ਆਰਥਿਕ ਮੰਦਹਾਲੀ ਕਾਰਨ ਲੋਕਾਂ ਨੇ ਸੜਕਾਂ ‘ਤੇ ਵਿਆਪਕ ਪ੍ਰਦਰਸ਼ਨ ਕੀਤੇ। ਇਸ ਕਾਰਨ ਸ਼੍ਰੀਲੰਕਾ ਦੇ ਸ਼ਕਤੀਸ਼ਾਲੀ ਰਾਜਪਕਸ਼ੇ ਪਰਿਵਾਰ ਨੂੰ ਰਾਜਨੀਤੀ ਤੋਂ ਬਾਹਰ ਹੋਣਾ ਪਿਆ।
ਵਾਸਿ਼ੰਗਟਨ ਸਥਿਤ ਵਿਸ਼ਵ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੇ ਬੁੱਧਵਾਰ ਨੂੰ ਸ੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ‘ਤੇ ਕਾਬੂ ਪਾਉਣ ਅਤੇ ਗਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ 700 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ। ਇਸ ਰਕਮ ਵਿੱਚੋਂ 500 ਕਰੋੜ ਡਾਲਰ ਬਜਟ ਸਹਾਇਤਾ ਲਈ ਅਤੇ 200 ਕਰੋੜ ਡਾਲਰ ਸਮਾਜਿਕ ਸੁਰੱਖਿਆ ਲਈ ਦਿੱਤੇ ਗਏ ਹਨ।
ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਪਿਛਲੇ ਸਾਲ ਮਾਰਚ ਵਿੱਚ 2.9 ਅਰਬ ਅਮਰੀਕੀ ਡਾਲਰ ਦੀ ਵਿਸਤ੍ਰਿਤ ਸਹੂਲਤ ਪ੍ਰਦਾਨ ਕਰਨ ਲਈ ਸਹਿਮਤੀ ਦਿੱਤੀ ਸੀ। ਉਦੋਂ ਤੋਂ ਇਹ ਸਭ ਤੋਂ ਵੱਡੀ ਵਿੱਤੀ ਰਾਹਤ ਹੈ। ਮਾਰਚ ਵਿੱਚ ਨੇ ਆਰਥਿਕ ਸੰਕਟ ਨੂੰ ਦੂਰ ਕਰਨ ਅਤੇ ਦੂਜੇ ਦੇਸ਼ਾਂ ਤੋਂ ਇਸਦੀ ਮੱਦਦ ਕਰਨ ਲਈ ਸ੍ਰੀਲੰਕਾ ਲਈ 3 ਬਿਲੀਅਨ ਡਾਲਰ ਦੇ ਬੇਲਆਊਟ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ। ਕੋਲੰਬੋ ਨੇ ਇਸ ਕਦਮ ਨੂੰ ‘ਇਤਿਹਾਸਕ ਮੀਲ ਪੱਥਰ’ ਕਰਾਰ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close