Canada

ਟਰੂਡੋ ਵਲੋਂ ਅਮੇਜ਼ਨ ਦੇ ਜੰਗਲਾਂ ਨੂੰ ਬਚਾਉਣ ਲਈ 15 ਮਿਲੀਅਨ ਡਾਲਰ ਦੇਣ ਦਾ ਐਲਾਨ

ਓਟਾਵਾ— ਬ੍ਰਾਜ਼ੀਲ ’ਚ ਅਮੇਜ਼ਾਨ ਜੰਗਲ ਦੀ ਅੱਗ ਨੂੰ ਇਕ ਅੰਤਰਰਾਸ਼ਟਰੀ ਸੰਕਟ ਦੱਸਦੇ ਹੋਏ ਕੈਨੇਡਾ ਇਨ੍ਹਾਂ ਜੰਗਲਾਂ ਦੀ ਸੁਰੱਖਿਆ ਲਈ ਜਹਾਜ਼ ਭੇਜੇਗਾ ਤੇ ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਆਪਦਾ ਨਾਲ ਨਜਿੱਠਣ ਲਈ 15 ਮਿਲੀਅਨ ਡਾਲਰ ਦੇਵੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸ ’ਚ ਹੋਈ ਜੀ-7 ਸਿਖਰ ਗੱਲਬਾਤ ਦੇ ਅਖੀਰ ’ਚ ਐਲਾਨ ਕੀਤਾ ਕਿ ਅਮੇਜ਼ਾਨ ਅੱਗ ਨਾਲ ਨਿਬੜਨ ਵਾਸਤੇ ਕੈਨੇਡਾ 15 ਮਿਲੀਅਨ ਡਾਲਰ ਦੇਵੇਗਾ, ਜਦ ਟਰੂਡੋ ਨੂੰ ਪੁੱਛਿਆ ਗਿਆ ਕਿ ਸੰਮਲੇਨ ’ਚ ਸ਼ਾਮਿਲ ਹੋਏ ਰਾਸ਼ਟਰ ਵਾਧੂ ਰਕਮ ਵਾਸਤੇ ਕਿਉ ਨਹੀਂ ਮੰਨੇ ਤਾਂ ਟਰੂਡੋ ਨੇ ਜਵਾਬ ਦਿੱਤਾ ਕਿ ਉਹ ਬਾਕੀਆਂ ਬਾਰੇ ਨਹੀਂ ਜਾਣਦੇ ਪਰ ਕੈਨੇਡਾ 15 ਮਿਲੀਅਨ ਡਾਲਰ ਦੇਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਮਵਾਰ ਸਵੇਰੇ ਇਕ ਵੱਡੇ ਵਾਅਦੇ ਦਾ ਐਲਾਨ ਕੀਤਾ ਕਿ ਉਨ੍ਹਾਂ ਨੇ ਇਕ ਹਫਤੇ ਦੇ ਅੰਦਰ ਹੀ ਜਲਵਾਯੂ ਬਦਲਾਅ ਦੇ ਨਾਲ-ਨਾਲ ਅਮੇਜ਼ਾਨ ਜੰਗਲ ਦੀ ਅੱਗ ਨੂੰ ਇਸ ਬੈਠਕ ਦਾ ਅਹਿਮ ਮੁੱਦਾ ਬਣਾਇਆ।

ਜ਼ਿਕਰਯੋਗ ਹੈ ਕਿ ਇਸ ਸਾਲ ਅਮੇਜ਼ਾਨ ’ਚ ਤਕਰੀਬਨ 74,000 ਅੱਗਾਂ ਲਗੀਆਂ, ਜੋ ਕਿ ਪਿਛਲੇ ਸਾਲ 2018 ਦੇ ਮੁਕਾਬਲੇ 80 ਫ਼ੀਸਦੀ ਵਧੇਰੇ ਹਨ, ਇਸ ਤਰ੍ਹਾਂ ਦੀ ਭਿਆਨਕ ਇਨ੍ਹਾਂ ਬਰਸਾਤੀ ਜੰਗਲਾਂ ’ਚ ਬੀਤੇ ਸਮਿਆਂ ’ਚ ਕਦੀ ਵੀ ਨਹੀ ਵਾਪਰੀ।

Show More

Related Articles

Leave a Reply

Your email address will not be published. Required fields are marked *

Close