Canada

ਮੋਡਰਨਾ ਦੀ ਕੋਰੋਨਾ ਵੈਨਸੀਨ ਦੀਆਂ 20 ਮਿਲੀਅਨ ਖੁਰਾਕਾਂ ਕੈਨੇਡਾ ਨੂੰ ਜਲਦ ਮਿਲਣਗੀਆਂ : ਮੋਡਰਨਾ ਚੇਅਰਮੈਨ

 

ਕੈਲਗਰੀ, (ਦੇਸ ਪੰਜਾਬ ਟਾਈਮਜ਼): ਅਮਰੀਕਾ ਦੀ ਟੀਕਾ ਨਿਰਮਾਨਾ ਕੰਪਨੀ ਮੋਡਰਨਾ ਦੇ ਚੇਅਰਮੈਨ ਵਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਕੋਵਿਡ-19 ਵੈਨਸੀਨ ਦੇ 20 ਮਿਲੀਅਨ ਟੀਕੇ ਕੈਨੇਡਾ ‘ਚ ਬਹੁਤ ਜਲਦ ਭੇਜ ਦਿੱਤੇ ਜਾਣਗੇ। ਨੂਬਰ ਅਫੇਯਨ ਨੇ ਸੀਬੀਸੀ ਦੀ ਇੱਕ ਲਾਈਵ ਇੰਟਰਵਿਊ ‘ਚ ਅੱਜ ਇਸ ਦੀ ਇੱਕ ਰਿਪੋਰਟ ਵੀ ਸਾਂਝੀ ਕੀਤੀ ਸੀ ਹੈ। ਜ਼ਿਕਰਯੋਗ ਹੈ ਕਿ ਅਫੇਯਨ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਵਿਰੋਧੀ ਧਿਰ ਵਲੋਂ ਲਾਗਤਾਰ ਕੋਰੋਨਾ ਵੈਕਸੀਨ ਦੇ ਮੁੱਦੇ ‘ਤੇ ਟਰੂਡੋ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ‘ਚ ਕੋਵਿਡ-19 ਵੈਨਸੀਨ ਦੀ ਦੇਰੀ ਦਾ ਕਾਰਨ ਕੈਨੇਡਾ ‘ਚ ਵੈਕਸੀਨ ਸਬੰਧੀ ਉਤਪਾਦਨਾਂ ਦੀ ਘਾਟ ਹੈ, ਇਸੇ ਲਈ ਜਿਹੜੀ ਵੈਕਸੀਨ ਜਿਹੜੇ ਦੇਸ਼ ‘ਚ ਬਣ ਰਹੀ ਹੈ ਕੈਨੇਡਾ ਉਥੋਂ ਹੀ ਵੈਕਸੀਨ ਮੰਗਵਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਅਫੇਯਨ ਨੇ ਕਿਹਾ ਕਈ ਕੈਨੇਡਾ ਉਨ੍ਹਾਂ ਦੇਸ਼ਾਂ ‘ਚੋਂ ਇੱਕ ਹੈ ਜਿਸ ਨੇ ਵੈਕਸੀਨ ਦੀ 100 ਫੀਸਦੀ ਪੁਸ਼ਟੀ ਹੋਣ ਤੋਂ ਪਹਿਲਾਂ ਖਰੀਦਦਾਰੀ ਕਰਨ ਦੇ ਇਛੁੱਕ ਹਨ ਤਾਂ ਜੋ ਸਮਾਂ ਆਉਣ ‘ਤੇ ਨਾਗਰਿਕਾਂ ਤੱਕ ਇਸ ਨੂੰ ਪਹੁੰਚਾ ਦਿੱਤਾ ਜਾਵੇ। ਕੈਨੇਡਾ ਨੂੰ ਇਸ ਸਮਝੌਤੇ ਤਹਿਤ 20 ਮਿਲੀਅਨ ਖੁਰਾਕਾਂ ਬਹੁਤ ਜਲਦ ਭੇਜ ਦਿੱਤੀਆਂ ਜਾਣਗੀਆਂ।

Show More

Related Articles

Leave a Reply

Your email address will not be published. Required fields are marked *

Close