Canada

ਸ਼ੋਸ਼ਲ ਮੀਡੀਆ ’ਤੇ ਕੋਵਿਡ-19 ਵੈਕਸੀਨੇਸ਼ਨ ਦੀ ਝੂੁਠੀਆਂ ਬੁਕਿੰਗਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਅਲਬਰਟਾ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕਾਕਰਨ ਨੋ-ਸ਼ੋਅ ਦੀ ਨਿਗਰਾਨੀ ਕਰ ਰਹੀ ਹੈ। ਬੀਤੇ ਦਿਨੀਂ ਸ਼ੋਸ਼ਲ ਮੀਡੀਆ ’ਤੇ ਲੋਕਾਂ ਨੂੰ ਦੂਜਾ ਸ਼ਾਟ ਲੈਣ ਤੋਂ ਰੋਕਣ ਦੀ ਕੋਸ਼ਿਸ਼ ਲਈ ਕਈ ਵਾਰ ਬੁਕਿੰਗ ਦੀ ਗੱਲ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਏਜੰਸੀ ਨੇ ਟਵੀਟ ਕਰਕੇ ਕਿਹਾ ਕਿ ਪੁਲਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਇਹ ਯਕੀਨੀ ਕੀਤਾ ਜਾ ਰਿਹਾ ਹੈ ਕਿ ਵੈਕਸੀਨੇਸ਼ਨ ਕਰਨ ਵਾਲੀ ਏਜੰਸੀ ਇਨ੍ਹਾਂ ਦਾਅਵਿਆਂ ਤੋਂ ਜਾਣੂੰ ਹੋਵੇ।
ਏ. ਐਚ. ਐਸ. ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਆਨਲਾਈਨ ਜਾਂ ਫੋਨ ’ਤੇ ਡਬਲ ਬੁਕਿੰਗ ਨੂੰ ਰੋਕਣ ਦੇ ਕਈ ਤਰੀਕੇ ਹਨ ਅਤੇ ਏਜੰਸੀ ਝੂਠੀ ਬੁਕਿੰਗ ਉੱਤੇ ਨਜ਼ਰ ਰੱਖੇਗੀ। ਡਾ. ਦੀਨਾ ਹਿੰਸਾ ਨੇ ਕਿਹਾ ਕਿ ਵੀਰਵਾਰ ਨੂੰ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਪੋਸਟਾਂ ਦੀ ਰਿਪੋਰਟ ਸੁਣੀ ਸੀ ਪਰ ਉਨ੍ਹਾਂ ਕੋਲ ਇਸ ਦੀ ਪੁਖਤਾ ਜਾਣਕਾਰੀ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close