International

ਢਾਕਾ ’ਚ 5 ਇਮਾਰਤਾਂ ’ਚ ਅੱਗ ਲੱਗਣ ਕਾਰਨ 69 ਮੌਤਾਂ, ਕਈ ਜ਼ਖ਼ਮੀ

ਬੰਗਲਾਦੇਸ਼ ਦੀ ਰਾਜਧਾਨੀ ਢਾਕੀ ਚ ਪੰਜ ਇਮਾਰਤਾਂ ਚ ਅੱਗ ਲੱਗਣ ਦੀ ਘਟਨਾ ਚ 69 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਮੌਜੂਦ ਇੱਕ ਅਫ਼ਸਰ ਮੁਤਾਬਕ ਅੱਗ ਲੱਗਣ ਕਾਰਨ 50 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏੋ. ਸਿਆ ਜਾ ਰਿਹਾ ਹੈ ਕਿ ਢਾਕਾ ਦੇ ਚੌਕਬਾਜ਼ਾਰ ਵਾਲੇ ਇਲਾਕੇ ਚ ਰਿਹਾਇਸ਼ੀ, ਦੁਕਾਨਾਂ ਅਤੇ ਹੋਟਲ ਹਨ ਜਿੱਥੇ ਇਹ ਅੱਗ ਲਗੀ ਹੈ। ਫ਼ਾਇਰ ਬ੍ਰਿਗੇਡ ਸੇਵਾ ਦੇ ਸੀਨੀਅਰ ਅਧਿਕਾਰੀ ਮੁਤਾਬਕ ਹੁਣ ਤੱਕ 69 ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ ਚ ਹਾਲੇ ਹੋਰ ਵਾਧਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੱਗ ਬੁੱਧਵਾਰ ਰਾਤ ਨੂੰ ਲਗਭਗ 10 ਵਜੇ ਇੱਕ ਰਸਾਇਨਿਕ ਇਮਾਰਤ ਚ ਲੱਗੀ ਸੀ ਤੇ ਜਲਦ ਹੀ ਦੂਜੇ ਇਮਾਰਤ ਚ ਫੈਲ ਗਈ। ਅਧਿਕਾਰੀ ਨੇ ਦਸਿਆ ਕਿ ਇਸ ਹਾਦਸੇ ਚ 69 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਦਸਿਆ ਕਿ ਘਟਨਾ ਚ ਕਈ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਿਆ ਹੈ ਕਿਉਂਕਿ ਉਨ੍ਹਾਂ ਚ ਕੈਮੀਕਲ ਅਤੇ ਪਲਾਸਟਿਕ ਰਖਿਆ ਹੋਇਆ ਸੀ।
ਛੇਤੀ ਹੀ ਅੱਗ ਨੇੜਲੀਆਂ ਇਮਾਰਤਾਂ ਚ ਫੈਲ ਗਈ ਜਦਕਿ ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਚ ਸਾਰੀ ਰਾਤ ਲਗੇ ਰਹੇ। ਹਾਦਸੇ ਚ ਜ਼ਖ਼ਮੀ ਹੋਣ ਵਾਲਿਆਂ ਚ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close