International

ਕੈਨੇਡਾ ਆਰ ਸੀ ਐਮ ਪੀ ਨੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ, ਜਾਂਚ ਜਾਰੀ

ਸਰੀ, ਇਥੇ ਇਕ ਤਰ੍ਹਾਂ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਰੀ ਆਰ ਸੀ ਐਮ ਪੀ ਨੇ ਲੋਕਾਂ ਦੇ ਮੇਲ-ਬਾਕਸਾਂ ਚੋਂ ਡਾਕ ਚੋਰੀ ਕਰਨ, ਪਛਾਣ ਪੱਤਰ ਚੋਰੀ ਕਰਨ, ਕ੍ਰੈਡਿਟ ਕਾਰਡ ਚੋਰੀ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਇਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ।9 ਜਨਵਰੀ ਨੂੰ ਪੁਲਿਸ ਨੇ ਸਰੀ ਦੇ 13000 ਬਲਾਕ ਉਪਰ ਬੈਲੋਕ ਡ੍ਰਾਈਵ ਵਿੱਚ ਇੱਕ ਘਰ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਉਥੇ ਸੈਂਕੜੇ ਚੋਰੀ ਕੀਤੇ ਡਾਕ ਪੱਤਰ, ਕ੍ਰੈਡਿਟ ਕਾਰਡ, ਬੈਂਕ ਚੈਂਕ, ਸਰਕਾਰ ਵੱਲੋਂ ਜਾਰੀ ਕੀਤੇ ਗਏ 139 ਸਨਾਖਤੀ ਕਾਰਡ, ਕਈ ਜਾਅਲੀ ਪਛਾਣ ਪੱਤਰ ਅਤੇ ਨਕਲੀ ਕਰੰਸੀ ਤੋਂ ਇਲਾਵਾ 6 ਹਜਾਰ ਡਾਲਰ ਕੈਸ਼ ਮਿਲੇ। ਪੁਲਿਸ ਨੇ ਇਹ ਸਭ ਸਾਮਾਨ ਜ਼ਬਤ ਕਰ ਲਿਆ ਹੈ ਅਤੇ ਇਕ 29 ਸਾਲਾਂ ਦੇ ਮਾਈਕਲ ਬੈਂਜਾਮਿਨ ਸਟੋਟ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਸਰੀ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਮਾਈਕਲ ਬੈਂਜਾਮਿਨ ਸਟੋਟ 3 ਫਰਵਰੀ ਨੂੰ ਸਰੀ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

 

Show More

Related Articles

Leave a Reply

Your email address will not be published. Required fields are marked *

Close