International

ਮੈਰੀਲੈਂਡ ਸੂਬੇ ਦੀ  ਸੇਸਿਲ ਕਾਉਂਟੀ ਦੇ ਇਕ ਘਰ ਵਿੱਚੋ ਇਕ ਹੀ ਪਰਿਵਾਰ ਦੇ 5 ਲੋਕ ਮ੍ਰਿਤਕ ਮਿਲੇ; ਪੁਲਿਸ ਵੱਲੋ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ

ਵਾਸ਼ਿੰਗਟਨ (ਰਾਜ ਗੋਗਨਾ )— ਮੈਰੀਲੈਂਡ ਸੂਬੇ ਦੀ ਸੇਸਿਲ ਕਾਉਂਟੀ ਵਿਖੇਂ  ਬੀਤੇਂ ਦਿਨ  ਸ਼ੁੱਕਰਵਾਰ ਨੂੰ ਸਵੇਰੇ ਐਲਕ ਮਿਲਜ਼, ਮੈਰੀਲੈਂਡ ਵਿੱਚ ਇੱਕ ਘਰ ਵਿੱਚ ਇਕ ਪਰਿਵਾਰ ਦੇ ਪੰਜ ਲੋਕ ਮ੍ਰਿਤਕ ਪਾਏ ਗਏ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਘਰ ਅਤੇ ਗੈਰੇਜ ਵਿੱਚ ਇੱਕ ਆਦਮੀ, ਇੱਕ ਔਰਤ ਅਤੇ ਤਿੰਨ ਉਹਨਾਂ ਦੇ ਬੱਚੇ ਘਾਤਕ ਗੋਲੀਆਂ ਦੇ ਜ਼ਖ਼ਮਾਂ ਨਾਲ ਮ੍ਰਿਤਕ  ਪਾਏ। ਪੁਲਿਸ ਦੇ ਅਨੁਸਾਰ ਘਰ ਦੇ ਗੈਰਾਜ ਦੇ ਕੋਲ ਮਰੇ ਹੋਏ ਇਕ ਵਿਅਕਤੀ ਦੇ ਕੋਲ ਇੱਕ ਅਰਧ-ਆਟੋਮੈਟਿਕ ਹੈਂਡਗਨ ਪਈ ਮਿਲੀ ਹੈ। ਮਾਰੇ ਗਏ ਲੋਕਾਂ ਵਿੱਚ ਮਾਰਕਸ ਐਡਵਰਡ ਮਿਲਿਗਨ (39) ਤਾਰਾ ਮਿਲਿਗਨ (37) ਤਰੇਸਾ ਮਿਲਿਗਨ,(14) ਨੂਰਾਂ ਮਿਲਿਗਨ,(11) ਫ਼ਿਨ ਮਿਲਿਗਨ (8) ਸਾਲ ਦੇ ਬੱਚਿਆਂ ਵਜੋਂ ਪਛਾਣ ਹੋਈ ਹੈ। ਮਾਤਾ ਪਿਤਾ ਸਮੇਤ ਉਹਨਾਂ ਦੇ ਤਿੰਨ ਬੱਚੇ ਇੱਕੋ ਹੀ ਪਰਿਵਾਰ ਦੇ ਇਹ 5 ਮੈਂਬਰ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 9:19 ਵਜੇ ਹੇਬਰੋਨ ਕੋਰਟ ‘ਤੇ ਕਿਸੇ ਨੇ ਫ਼ੋਨ ਕਾਲ ਕਰਕੇ ਘਰ ਬੁਲਾਇਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਤਿੰਨ ਬੱਚਿਆਂ ਅਤੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਪੁਲਿਸ 10 ਮਿੰਟ ਬਾਅਦ ਉੱਥੇ  ਪਹੁੰਚੀ, ਤਾਂ ਉਹਨਾਂ ਨੂੰ ਘਰ ਵਿੱਚ 5 ਲੋਕਾਂ ਦੀਆ ਗੋਲਾ-ਬਾਰੂਦ ਦੋਰਾਨ ਲਾਸ਼ਾਂ ਮਿਲਿਆ। ਬੀਤੇਂ ਦਿਨ ਸ਼ੁੱਕਰਵਾਰ ਦੀ ਸੇਸਿਲ ਕਾਉਂਟੀ ਦੇ ਇਸ ਘਰ ਗੋਲੀਬਾਰੀ ਦੇ ਪੀੜਤਾਂ ਦੀ ਪਛਾਣ ਮਾਤਾ-ਪਿਤਾ, ਉਹਨਾਂ ਦੇ   3 ਬੱਚਿਆਂ ਦੇ ਸਮੇਤ 5 ਲੋਕਾਂ ਵਜੋਂ ਕੀਤੀ ਗਈ ਹੈ।ਇਹ ਘਰ ਹੇਬਰੋਨ ਕੋਰਟ ‘ਤੇ ਅੰਤ ਵਿੱਚ ਸਥਿੱਤ  ਹੈ।ਪੁਲਿਸ ਵੱਲੋ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਸੇਸਿਲ ਕਾਉਟੀ ਸੈਰਿਫ ਨੇ ਇਸ ਦਾ ਅਜੇ ਖੁਲਾਸਾ ਨਹੀਂ ਕੀਤਾ ਕਿ, ਉਹਨਾਂ ਪੀੜ੍ਹਤਾ ਵਿੱਚੋਂ ਇਕ ਕਾਤਲ ਹੈ। ਪਰ ਇਹ ਕਿਹਾ ਹੈ ਕਿ ਜਨਤਾ ਲਈ ਮੋਜੂਦਾ ਕੋਈ ਵੀ ਖਤਰਾ ਨਹੀਂ ਹੈ। ਪੁਲਿਸ ਵੱਲੋ ਮੋਤਾਂ ਬਾਰੇ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
Show More

Related Articles

Leave a Reply

Your email address will not be published. Required fields are marked *

Close