International

ਫੇਸਬੁੱਕ ਨੇ ਟਰੰਪ ਦੇ ਸਹਿਯੋਗੀ ਰੋਜਰ ਸਮੇਤ ਚਾਰ ਲੋਕਾਂ ਦੇ ਅਕਾਊਂਟ ਹਟਾਏ

ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਕਿਹਾ ਹੈ ਕਿ ਉਸਨੇ ਕੰਪਨੀ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਰੋਜਰ ਸਟੋਨ ਸਮੇਤ ਚਾਰ ਲੋਕਾਂ ਦੇ ਖਾਤਿਆਂ ਨੂੰ ਹਟਾ ਦਿੱਤਾ ਹੈ।ਕੰਪਨੀ ਨੇ ਕਿਹਾ ਹੈ ਕਿ ਇਹ ਖਾਤੇ ਜਾਅਲੀ ਵਿਦੇਸ਼ੀ ਦਖ਼ਲ-ਅੰਦਾਜ਼ੀ ਅਤੇ ਅਣ ਅਧਿਕਾਰਤ ਸਮੱਗਰੀ ਦੇ ਪ੍ਰਸਾਰ ਦੀ ਨੀਤੀ ਤਹਿਤ ਹਟਾਏ ਗਏ ਹਨ। ਫੇਸਬੁੱਕ ਨੇ ਬੁੱਧਵਾਰ ਨੂੰ ਕਿਹਾ, ਉਹ ਲੋਕ ਜੋ ਅਜਿਹੀਆਂ ਗਤੀਵਿਧੀਆਂ ਕਰਦੇ ਹਨ ਉਹ ਜਾਅਲੀ ਖਾਤਿਆਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਸਾਡੇ ਸਵੈਚਾਲਿਤ ਪ੍ਰਣਾਲੀਆਂ ਦੁਆਰਾ ਖੋਜੀਆਂ ਗਈਆਂ ਸਨ ਅਤੇ ਉਹ ਬੰਦ ਵੀ ਕਰ ਦਿੱਤੀਆਂ ਗਈਆਂ ਸਨ। ਸਾਡੀ ਪੜਤਾਲ ਦੇ ਅਨੁਸਾਰ ਰੋਜਰ ਸਟੋਨ ਅਤੇ ਉਸਦੇ ਸਾਥੀ ਨੈੱਟਵਰਕ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੇ ਅਜਿਹੀਆਂ ਗਤੀਵਿਧੀਆਂ ਕੀਤੀਆਂ। ਫੇਸਬੁੱਕ ਨੇ ਕਿਹਾ ਕਿ ਡਿਲੀਟਡ ਅਕਾਊਂਟਸ ਕਨੇਡਾ, ਇਕੂਏਡੋਰ, ਬ੍ਰਾਜ਼ੀਲ, ਯੂਕ੍ਰੇਨ, ਉੱਤਰੀ ਅਤੇ ਦੱਖਣੀ ਅਮਰੀਕੀ ਦੇਸ਼ਾਂ ਅਤੇ ਅਮਰੀਕਾ ਵਿੱਚ ਬਣਾਏ ਗਏ ਸਨ।

Show More

Related Articles

Leave a Reply

Your email address will not be published. Required fields are marked *

Close