Canada

ਨਜ਼ਰਬੰਦ ਕੈਨੇਡੀਅਨਾਂ ਨੂੰ ਛੁਡਵਾਉਣ ਲਈ ਪੂਰਾ ਜੋ਼ਰ ਲਾਉਣ ਦਾ ਟਰੰਪ ਨੇ ਟਰੂਡੋ ਨੂੰ ਦਿੱਤਾ ਭਰੋਸਾ

ਵਾਸਿ਼ੰਗਟਨ,, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵਾਸਿ਼ੰਗਟਨ ਦਾ ਤੀਜਾ ਦੌਰਾ ਵੀ ਕਾਫੀ ਵਧੀਆ ਰਿਹਾ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਪਣੇ ਮਿਹਨਤੀ ਦੋਸਤ ਨੂੰ ਚੀਨ ਨਾਲ ਉਲਝੇ ਸਬੰਧਾਂ ਵਿੱਚ ਮਦਦ ਦਾ ਭਰੋਸਾ ਦਿੱਤਾ ਗਿਆ ਹੈ।
ਜਿ਼ਕਰਯੋਗ ਹੈ ਕਿ ਪਿਛਲੇ ਸਾਲ ਕਿਊਬਿਕ ਵਿੱਚ ਜੀ-7 ਸਿਖਰ ਵਾਰਤਾ ਦੌਰਾਨ ਟਰੂਡੋ ਨੂੰ ਬੇਈਮਾਨ, ਕਮਜੋ਼ਰ, ਨਿਮਰ ਤੇ ਹੌਲਾ ਦੱਸਕੇ ਬੇਇੱਜ਼ਤੀ ਕਰਨ ਵਾਲੇ ਟਰੰਪ ਨੇ ਇਸ ਵਾਰੀ ਕੈਨੇਡੀਅਨ ਆਗੂ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ। ਵੀਰਵਾਰ ਨੂੰ ਟਰੰਪ ਨੇ ਇਹ ਸੰਕੇਤ ਦਿੱਤਾ ਕਿ ਅਗਲੇ ਹਫਤੇ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਸਮੇਂ ਉਹ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦਾ ਮੁੱਦਾ ਜ਼ਰੂਰ ਉਠਾਉਣਗੇ। ਟਰੰਪ ਨੇ ਟੈਰਿਫਜ਼ ਬਾਰੇ ਆਪਣਾ ਸਖ਼ਤ ਰਵੱਈਆ ਨਹੀਂ ਛੱਡਿਆ ਤੇ ਨਾ ਹੀ ਭਵਿੱਖ ਵਿੱਚ ਇਨ੍ਹਾਂ ਟੈਰਿਫਜ਼ ਦੀ ਦੁਬਾਰਾ ਵਰਤੋਂ ਕਰਨ ਤੋਂ ਇਨਕਾਰ ਹੀ ਕੀਤਾ ਪਰ ਉਨ੍ਹਾਂ ਨਵੇਂ ਟਰੇਡ ਅਗਰੀਮੈਂਟ ਨੂੰ ਸਹੀ ਢੰਗ ਨਾਲ ਪੂਰਾ ਕਰਨ ਉੱਤੇ ਆਪਣੇ ਗੁਆਂਢੀਆਂ ਦੀ ਸਿਫਤ ਜ਼ਰੂਰ ਕੀਤੀ।
ਅਮਰੀਕਾ ਦੇ ਸਰਵੇਲੈਂਸ ਡਰੋਨ ਨੂੰ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਵੱਲੋਂ ਮਾਰ ਡੇਗਣ ਤੋਂ ਬਾਅਦ ਰੋਹ ਵਿੱਚ ਆਏ ਅਮਰੀਕੀ ਪ੍ਰਸ਼ਾਸਨ ਕਾਰਨ ਇਹ ਮੁਲਾਕਾਤ ਕਾਫੀ ਗਰਮ ਮਾਹੌਲ ਵਿੱਚ ਹੋਣ ਦੀ ਸੰਭਾਵਨਾ ਵੱਧ ਗਈ ਸੀ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਅਮਰੀਕਾ ਤੇ ਇਰਾਨ ਦਰਮਿਆਨ ਤਣਾਅ ਕਾਫੀ ਵੱਧ ਗਿਆ ਸੀ ਪਰ ਟਰੰਪ ਵੱਲੋਂ ਵਾਰੀ ਵਾਰੀ ਇਹੋ ਆਖਿਆ ਜਾ ਰਿਹਾ ਹੈ ਕਿ ਇਹ ਡਰੋਨ ਕੌਮਾਂਤਰੀ ਪਾਣੀਆਂ ਵਿੱਚ ਹੀ ਸੀ।
2017 ਵਿੱਚ ਟਰੰਪ ਦੇ ਸੱਤਾ ਸਾਂਭਣ ਤੋਂ ਬਾਅਦ ਟਰੂਡੋ ਵੱਲੋਂ ਓਵਲ ਆਫਿਸ ਦਾ ਕੀਤਾ ਗਿਆ ਇਹ ਤੀਜਾ ਦੌਰਾ ਹੈ। ਟਰੂਡੋ ਮੁੱਖ ਤੌਰ ਉੱਤੇ ਦੋਵਾਂ ਦੇਸ਼ਾਂ ਵਿੱਚ ਨਵੇਂ ਨੌਰਥ ਅਮੈਰੀਕਨ ਟਰੇਡ ਅਗਰੀਮੈਂਟ ਨੂੰ ਲਾਗੂ ਕਰਵਾਉਣ ਲਈ ਕੋਸਿ਼ਸ਼ ਕਰ ਰਹੇ ਹਨ। ਇਸ ਦੌਰਾਨ ਟਰੂਡੋ ਨੇ ਆਖਿਆ ਕਿ ਦੋਵਾਂ ਦੇਸ਼ਾਂ ਵੱਲੋਂ ਕਈ ਪਹਿਲਕਦਮੀਆਂ ਉੱਤੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ। ਇਸ ਵਿੱਚ ਦੋਵਾਂ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੇ ਸੰਕਟ ਨਾਲ ਨਜਿੱਠਣ ਲਈ ਕੋਸਿ਼ਸ਼ ਕੀਤੇ ਜਾਣਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਦੋਵੇਂ ਆਗੂ ਵਸਤਾਂ ਤੇ ਲੋਕਾਂ ਦੇ ਸਰਹੱਦੋਂ ਆਰ ਪਾਰ ਜਾਣ ਦੀ ਯੋਜਨਾ ਲਈ ਸਹਿਮਤ ਹੋਏ, ਦੋਵਾਂ ਦੇਸ਼ਾਂ ਨੇ ਜਾਣਕਾਰੀ ਸਾਂਝੀ ਕਰਨ ਉੱਤੇ ਵੀ ਸਹਿਮਤੀ ਪ੍ਰਗਟਾਈ।

Show More

Related Articles

Leave a Reply

Your email address will not be published. Required fields are marked *

Close