International

ਸਪੇਨੀ ਸਕੂਲ ਵਿੱਚ ਪੁਰਸ਼ ਟੀਚਰ ਤੇ ਵਿਦਿਆਰਥੀ ਸਕਰਟ ਪਹਿਨ ਕੇ ਪੁਜੇ

ਐਡਿਨਬਰਾ,- ਸਪੇਨ ਦੀ ਰਾਜਧਾਨੀ ਐਡਿਨਬਰਾ ਦੇ ਇੱਕ ਸਕੂਲ ਵਿੱਚ ਬੀਤੇ ਦਿਨੀਂ ਪੁਰਸ਼ ਟੀਚਰ ਅਤੇ ਵਿਦਿਆਰਥੀ ਸਕਰਟ ਪਹਿਨ ਕੇ ਆਏ। ਇਸ ਦੀ ਵਜ੍ਹਾ ਕਾਫੀ ਦਿਲਚਸਪ ਹੈ ਕਿਉਂਕਿ ਇਨ੍ਹਾਂ ਨੂੰ ਸਕੂਲ ਨੇ ਹੀ ਸਾਰਿਆਂ ਨੂੰ ਇਸ ਤਰ੍ਹਾਂ ਕਰਨ ਦੇਲਈ ਕਿਹਾ ਸੀ।
ਕੈਸਲਵਿਊ ਪ੍ਰਾਇਮਰੀ ਸਕੂਲ ਵਿੱਚ ਚਾਰ ਨਵੰਬਰ ਨੂੰ ‘ਵੇਅਰ ਏ ਸਕਰਟ ਟੂ ਸਕੂਲ ਡੇਅ’ ਮਨਾਇਆ ਜਾਂਦਾ ਹੈ ਤੇ ਇਸ ਦੇ ਲਈ ਇਹ ਸਾਰੇ ਸਕਰਟਾਂ ਪਹਿਨ ਕੇ ਪਹੁੰਚੇ ਸਨ। ਇਹ ਦਿਨ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਆਪਣੇ ਸਕੂਲ ਵਿੱਚਸਕਰਟ ਪਹਿਨ ਕੇ ਗਏ ਸਟੂਡੈਂਟਸ ਮਾਈਕਲ ਗੋਮੇਜ ਲਈ ਮਨਾਇਆ ਜਾਂਦਾ ਹੈ।ਬਿਲਬਾਓ ਵਿੱਚ ਰਹਿਣ ਵਾਲੇ ਮਾਈਕਲ ਜਦ ਪਿਛਲੇ ਸਾਲ ਸਕਰਟ ਪਹਿਨ ਕੇ ਸਕੂਲ ਗਏ ਤਾਂ ਉਨ੍ਹਾਂ ਨੂੰ ਉਥੋਂ ਕੱਢ ਦਿੱਤਾ ਗਿਆ ਸੀ। ਇੱਥੋਂ ਤਕ ਕਿ ਸਕੂਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਾਇਕੋਲਾਜਿਸਟ ਕੋਲ ਜਾਣ ਦੀ ਸਲਾਹ ਦਿੱਤੀ ਸੀ ਅਤੇ ਬਾਅਦ ਵਿੱਚ ਬਾਹਰ ਕੱਢ ਦਿੱਤਾ। ਕੈਸਲਵਿਊ ਪ੍ਰਾਇਮਰੀ ਸਕੂਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਬਰਾਬਰੀ ਸਾਡੇ ਸਕੂਲ ਦੀ ਪਛਾਣ ਬਣ ਜਾਏ। ਅਸੀਂ ਪੰਜਵੀਂ ਕਲਾਸ ਤਕ ਦੇ ਲੜਕਿਆਂ ਤੇ ਟੀਚਰਾਂ ਨੂੰ ਸਕਰਟ ਪਹਿਨ ਕੇ ਆਉਣ ਨੂੰ ਇਸ ਲਈ ਕਿਹਾ ਸੀ ਕਿ ਬੱਚਿਆਂ ਲਈ ਸਕਰਟ ਪਹਿਨਣੀ ਮੁਸ਼ਕਲ ਹੋ ਸਕਦੀ ਸੀ, ਇਸ ਲਈ ਅਸੀਂ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਉਹ ਲੈਗਿੰਗ ਵੀ ਪਹਿਨ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close