International

ਯੂਕ੍ਰੇਨ ਸਕੈਂਡਲ ਨਾਲ ਜੁੜੇ ਵ੍ਹਿਸਲ ਬਲੋਅਰ ਨੂੰ ਮਿਲਣਾ ਚਾਹੁੰਦੇ ਹਨ ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਸਕੈਂਡਲ ਨੂੰ ਉਜਾਗਰ ਕਰਨ ਵਾਲੇ ਉਸ ਬੇਨਾਮ ਵ੍ਹਿਸਲ ਬਲੋਅਰ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਹੈ, ਜਿਸ ਕਾਰਨ ਉਨ੍ਹਾਂ ਦੀ ਕੁਰਸੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਵ੍ਹਿਸਲ ਬਲੋਅਰ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਟਰੰਪ ਨੇ ਅਗਲੇ ਸਾਲ ਨਵੰਬਰ ‘ਚ ਹੋਣ ਵਾਲੀ ਰਾਸ਼ਟਰਪਤੀ ਚੋਣ ਜਿੱਤਣ ਲਈ ਵਿਦੇਸ਼ੀ ਮਦਦ ਲੈਣ ਦਾ ਯਤਨ ਕੀਤਾ ਸੀ। ਇਸੇ ਸ਼ਿਕਾਇਤ ਦੇ ਆਧਾਰ ‘ਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦੀ ਜਾਂਚ ਸ਼ੁਰੂ ਕੀਤੀ ਹੈ।

ਇਹ ਵਿਵਾਦ ਸਾਹਮਣੇ ਆਉਣ ਮਗਰੋਂ ਵ੍ਹਾਈਟ ਹਾਊਸ ਨੇ ਟਰੰਪ ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜੇਲੇਂਸਕੀ ਦਰਮਿਆਨ ਬੀਤੀ 25 ਜੁਲਾਈ ਨੂੰ ਫੋਨ ‘ਤੇ ਹੋਈ ਗੱਲਬਾਤ ਦੀ ਕਾਲ ਡਿਟੇਲ ਜਾਰੀ ਕੀਤੀ ਸੀ। ਇਸ ਤੋਂ ਜਾਹਿਰ ਹੋਇਆ ਕਿ ਟਰੰਪ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੇ ਸੰਭਾਵੀ ਡੈਮੋਕ੍ਰੇਟਿਕ ਵਿਰੋਧੀ ਜੋ ਬਿਡੇਨ ਨੂੰ ਬਦਨਾਮ ਕਰਨ ਲਈ ਜੇਲੇਂਸਕੀ ‘ਤੇ ਦਬਾਅ ਬਣਾਇਆ ਸੀ। ਟਰੰਪ ਨੇ ਹਾਲਾਂਕਿ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਐਤਵਾਰ ਨੂੰ ਇਕ ਟਵੀਟ ‘ਚ ਕਿਹਾ, ‘ਹਰ ਅਮਰੀਕੀ ਨਾਗਰਿਕ ਵਾਂਗ ਮੈਂ ਵੀ ਉਸ ਵਿਅਕਤੀ ਨੂੰ ਮਿਲਣ ਦਾ ਹੱਕਦਾਰ ਹਾਂ, ਜਿਸ ਨੇ ਮੇਰੇ ‘ਤੇ ਦੋਸ਼ ਲਗਾਏ ਹਨ। ਇਸ ਅਖੌਤੀ ਵ੍ਹਿਸਲ ਬਲੋਅਰ ਨੇ ਇਕ ਵਿਦੇਸ਼ੀ ਨੇਤਾ ਨਾਲ ਪੂਰੀ ਗੱਲਬਾਤ ਨੂੰ ਹੇਰਾਫੇਰੀ ਅਤੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ।

ਟਰੰਪ ਦੇ ਹੱਕ ‘ਚ ਉਤਰੇ ਸਹਿਯੋਗੀ

ਰਾਸ਼ਟਰਪਤੀ ਚੋਣਾਂ ‘ਚ ਵਿਦੇਸ਼ੀ ਮਦਦ ਲੈਣ ਦਾ ਦੋਸ਼ ਲੱਗਣ ਤੋਂ ਬਾਅਦ ਟਰੰਪ ਦੇ ਬਚਾਅ ‘ਚ ਉਨ੍ਹਾਂ ਦੇ ਕਈ ਸਹਿਯੋਗੀ ਉਤਰ ਆਏ ਹਨ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਨੂੰ ਸੱਚਾ ਵਿ੍ਹਸਲ ਬਲੋਅਰ ਕਰਾਰ ਦਿੰਦਿਆਂ ਯੂਕ੍ਰੇਨ ਨੂੰ ਬਿਡੇਨ ਤੇ ਉਨ੍ਹਾਂ ਦੇ ਪੁੱਤਰ ਹੰਟਰ ਖ਼ਿਲਾਫ਼ ਭਿ੍ਸ਼ਟਾਚਾਰ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ। ਟਰੰਪ ਦੇ ਸਲਾਹਕਾਰ ਸਟੀਫਨ ਮਿਲਰ ਨੇ ਕਿਹਾ, ‘ਰਾਸ਼ਟਰਪਤੀ ਵ੍ਹਿਸਲ ਬਲੋਅਰ ਹਨ ਜਦਕਿ ਉਨ੍ਹਾਂ ‘ਤੇ ਦੋਸ਼ ਲਗਾਉਣ ਵਾਲੇ ਲੋਕ ਚੁਣੀ ਸਰਕਾਰ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੇ ਹਨ।’

Show More

Related Articles

Leave a Reply

Your email address will not be published. Required fields are marked *

Close