Canada

ਹਵਾਈ ਕੰਪਨੀ ‘ਏਅਰ ਕੈਨੇਡਾ’ ਵਿਚ 10 ਲੱਖ ਹਵਾਈ ਕਰਮਚਾਰੀਆਂ ਦਾ ਰੁਜ਼ਗਾਰ ਖੁੱਸਣ ਦਾ ਖਦਸ਼ਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ ‘ਏਅਰ ਕੈਨੇਡਾ’ ਵਿੱਚ ਕੰਮ ਕਰਦੇ ਸੈਂਕੜੇ ਕਾਮਿਆਂ ਦਾ ਰੁਜ਼ਗਾਰ ਖੁਸਣ ਜਾ ਰਿਹਾ ਹੈ, ਕਿਉਂਕਿ ਕੰਪਨੀ ਨੇ ਕੋਰੋਨਾ ਮਹਾਂਮਾਰੀ ਕਾਰਨ ਕੰਮ ਘਟਣ ਦਾ ਹਵਾਲਾ ਦਿੰਦੇ ਹੋਏ 1700 ਨੌਕਰੀਆਂ ਦੀ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰ ਕੈਨੇਡਾ ਦੇ ਐਗਜ਼ੀਕਿਊਟਿ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ਼ ਕਮਰਸ਼ੀਅਲ ਅਫਸਰ ਲੂਸੀ ਗਿਲੇਮੇਟ ਨੇ ਕਿਹਾ ਕਿ ਨੌਕਰੀਆਂ ਵਿੱਚ ਇਹ ਕਟੌਤੀਆਂ ਕੰਪਨੀ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਰਾਹੀਂ ਉਹ ਆਪਣੀ ਸਮਰੱਥਾ 25 ਫੀਸਦੀ ਘਟਾ ਕੇ ਕੋਵਿਡ-19 ਕਾਰਨ ਪੈ ਰਹੇ ਘਾਟੇ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ। ਇਸ ਦੇ ਲਈ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ, ਜਿਸ ਦੇ ਨਤੀਜੇ ਵਜੋਂ ਲਗਭਗ 1700 ਮੁਲਾਜ਼ਮਾਂ ਦੀ ਕਟੌਤੀ ਹੋਵੇਗੀ ਅਤੇ ਐਕਸਪ੍ਰੈਸ ਕੈਰੀਅਰਜ਼ ਵਿੱਚ ਕੰਮ ਕਰਦੇ 200 ਤੋਂ ਵੱਧ ਕਾਮਿਆਂ ’ਤੇ ਮਾੜਾ ਅਸਰ ਪਏਗਾ। ਏਅਰ ਕੈਨੇਡਾ ਦੇ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੀ ਸਮਰੱਥਾ ਵਿੱਚ 25 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਨਵੀਂ ਪ੍ਰੀ-ਡਿਪਾਰਚਰ ਟੈਸਟਿੰਗ ਰਿਕੁੁਆਇਰਮੈਂਟਸ, ਸੂਬਾ ਪੱਧਰੀ ਲੌਕਡਾਊਨ ਅਤੇ ਯਾਤਰਾ ਪਾਬੰਦੀਆਂ ਕਾਰਨ ਲੈਣਾ ਪਿਆ।

Show More

Related Articles

Leave a Reply

Your email address will not be published. Required fields are marked *

Close