Punjab

ਅਮਰੀਕਾ ਦੇ ਇੱਕ ਬੰਬ ਨਾਲ ਹਿੱਲਿਆ ਸੀ ਜਪਾਨ, ਅਕਾਲੀ ਦਲ ਦੇ ਇੱਕ ਬੰਬ ਨਾਲ ਹਿੱਲੇ ਪ੍ਰਧਾਨ ਮੰਤਰੀ ਮੋਦੀ : ਸੁਖਬੀਰ ਬਾਦਲ

ਕਿਸਾਨ ਬਿੱਲ ਦੇ ਖਿਲਾਫ ਪੰਜਾਬ ‘ਚ ਰਾਜਨੀਤਿਕ ਤੂਫਾਨ ਥੰਮਣ ਦਾ ਨਾਮ ਨਹੀਂ ਲੈ ਰਿਹਾ। ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਵੀ ਇਸ ਮੁੱਦੇ ‘ਤੇ ਖੁੱਲ੍ਹ ਕੇ ਵਿਰੋਧ ‘ਚ ਅੱਗੇ ਆ ਗਈ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਮੁਕਤਸਰ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਬਿੱਲ ਦੇ ਵਿਰੋਧ ‘ਚ ਧਰਨੇ ‘ਚ ਸ਼ਾਮਿਲ ਹੋਏ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਜਪਾਨ ਨੂੰ ਇੱਕ ਪਰਮਾਣੂ ਬੰਬ ਨਾਲ ਹਿਲਾ ਦਿੱਤਾ ਸੀ। ਅਕਾਲੀ ਦਲ ਦੇ ਇੱਕ ਬੰਬ ਨੇ (ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ) ਪ੍ਰਧਾਨ ਮੰਤਰ ਨਰੇਂਦਰ ਮੋਦੀ ਨੂੰ ਹਿੱਲਾ ਦਿੱਤਾ ਹੈ। ਦੋ ਮਹੀਨੇ ਤੋਂ ਕੋਈ ਵੀ ਕਿਸਾਨਾਂ ਤੇ ਇੱਕ ਵੀ ਸ਼ਬਦ ਨਹੀਂ ਬੋਲ ਰਿਹਾ ਸੀ ਪਰ ਹੁਣ 5-5 ਮੰਤਰੀ ਇਸ ਤੇ ਬੋਲ ਰਹੇ ਹਨ। ਦੱਸ ਦਈਏ ਕਿ ਪੰਜਾਬ ‘ਚ ਕੇਂਦਰ ਸਰਕਾਰ ਦੇ ਤਿੰਨ ਕਿਸਾਨ ਬਿੱਲਾਂ ਦਾ ਕਿਸਾਨ ਸੰਗਠਨ ਅਤੇ ਭਾਜਪਾ ਨੂੰ ਛੱਡ ਕੇ ਸਾਰੇ ਰਾਜਨੀਤਿਕ ਦਲ ਵਿਰੋਧ ਕਰ ਰਹੇ ਹਨ। ਉਥੇ ਹੀ ਇਨ੍ਹਾਂ ਬਿੱਲਾਂ ਦੇ ਵਿਰੋਧ ‘ਚ ਅਕਾਲੀ ਦਲ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੋਦੀ ਮੰਤਰੀ ਮੰਡਲ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ।

Show More

Related Articles

Leave a Reply

Your email address will not be published. Required fields are marked *

Close