International

80 ਹਜ਼ਾਰ ਡਾਲਰ ਦਾ ਸਰੀ ਆਰਸੀਐਮਪੀ ਨੇ ਜ਼ਬਤ ਕੀਤਾ ਚੋਰੀ ਦਾ ਸਾਮਾਨ

ਸਰੀ, : ਸਰੀ ਆਰਸੀਐਮਪੀ ਦੀ ਪ੍ਰਾਪਰਟੀ ਕਰਾਈਮ ਟਾਰਗੇਟ ਟੀਮ ਨੇ ਚੋਰੀ ਦੇ ਸਾਮਾਨ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ। ਇਸ ਸਾਮਾਨ ਦੀ ਕੀਮਤ 80 ਹਜ਼ਾਰ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ, ਜਿਸ ਵਿੱਚ ਅਸਲਾ ਤੇ ਸਾਈਕਲ ਆਦਿ ਸ਼ਾਮਲ ਹੈ। ਸਰੀ ਆਰਸੀਐਮਪੀ ਦੀ ਪ੍ਰਾਪਰਟੀ ਕਰਾਈਮ ਟਾਰਗੇਟ ਟੀਮ (ਪੀਸੀਟੀਟੀ) ਨੇ ਨਿਊਟਨ ਵਿੱਚ ਦੋ ਥਾਵਾਂ ‘ਤੇ ਸਰਚ ਮੁਹਿੰਮ ਚਲਾਈ ਸੀ। ਇਸ ਦੌਰਾਨ 80 ਹਜ਼ਾਰ ਡਾਲਰ ਦਾ ਚੋਰੀ ਦਾ ਸਾਮਾਨ ਬਰਾਮਦ ਹੋਇਆ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰੀ ਦੇ ਇਸ ਸਾਮਾਨ ਦੀ ਵਿਕਰੀ ਲਈ ‘ਲੈਟਗੋ’ ਮਾਰਕਿਟ ਪਲੇਸ ਐਪ ‘ਤੇ ਜਾਣਕਾਰੀ ਦਿੱਤੀ ਗਈ ਸੀ। ਚੋਰੀ ਦੇ ਇਸ ਸਾਮਾਨ ਵਿੱਚ ਮਹਿੰਗੇ ਭਾਅ ਦੇ 40 ਸਾਈਕਲ, ਬਿਜਲੀ ਦਾ ਸਾਮਾਨ, ਪੈਲਟ ਗੰਨਜ਼, ਦੋ ਐਨਰਜੀ ਵਿਪਨਜ਼ ਅਤੇ ਦੋ ਹੋਰ ਹਥਿਆਰ ਸ਼ਾਮਲ ਹਨ। ਪੁਲਿਸ ਟੀਮ ਨੇ ਚੋਰੀ ਦਾ ਕੁਝ ਸਾਮਾਨ ਉਸ ਦੇ ਅਸਲ ਮਾਲਕਾਂ ਤੱਕ ਪਹੁੰਚਾ ਦਿੱਤਾ ਹੈ। ਜਦਕਿ ਕੁਝ ਸਾਮਾਨ ਉਸ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ‘ਤੇ ਅਜੇ ਕੋਈ ਚਾਰਜ ਨਹੀਂ ਲਾਏ ਗਏ ਹਨ। ਪੁਲਿਸ ਅਧਿਕਾਰੀ ਸਟਾਫ਼-ਸਾਰਜੈਂਟ ਰਯਾਨ ਐਲੀਮੇਂਟ ਨੇ ਕਿਹਾ ਕਿ ਇਸ ਜਾਂਚ ਨਾਲ ਚੋਰੀ ਦੇ ਸਾਮਾਨ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਉਨ•ਾਂ ਕਿਹਾ ਕਿ ਜਿਸ ਵਿਅਕਤੀ ਦਾ ਸਾਮਾਨ ਚੋਰੀ ਦੇ ਸਾਮਾਨ ਵਿੱਚ ਸ਼ਾਮਲ ਹੋਇਆ ਹੈ, ਉਹ ਸੀਰੀਅਲ ਨੰਬਰ ਦੱਸ ਕੇ ਆਪਣਾ ਸਾਮਾਨ ਪੁਲਿਸ ਕੋਲੋਂ ਹਾਸਲ ਕਰ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close