Punjab
ਪੰਜਾਬ ‘ਚ ਕੋਰੋਨਾਵਾਇਰਸ ਨਾਲ ਚਾਰ ਮੌਤਾਂ, ਕੁਲ ਮਰੀਜ਼ਾਂ ਦੀ ਗਿਣਤੀ 41 ਤੱਕ ਪਹੁੰਚੀ
ਕੋਰੋਨਾਵਾਇਰਸ ਨਾਲ ਚੰਡੀਗੜ੍ਹ ਪੀ ਜੀ ਆਈ ਵਿਚ ਕੱਲ 65 ਸਾਲ ਦਾ ਬਜੁਰਗ ਭਰਤੀ ਹੋਇਆ ਸੀ ਜਿਸ ਦੀ ਅੱਜ ਮੌਤ ਹੋ ਗਈ ਹੈ । ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ ਵੱਧ ਕੇ 4 ਹੋ ਗਈ ਹੈ। ਪੀਜੀ ਆਈ ਵਿਚ ਬਜੁਰਗ ਨੇ ਦਮ ਤੋੜ ਦਿੱਤਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾ ਦੀ ਗਿਣਤੀ 41 ਹੋ ਗਈ ਹੈ ਇਸ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਕ ਮਰੀਜ ਠੀਕ ਹੋ ਕੇ ਘਰ ਚਲੇ ਗਿਆ ਹੈ। ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਜਾਰੀ ਹੈ ।