Canada
ਐਡਮਿੰਟਨ :ਦੱਖਣੀ ਪੱਛਮੀ ਐਡਮਿੰਟਨ ਨਜਦੀਕ ਸੈਮੀ ਟਰੱਕ ਨਾਲ ਟਕਰਾਉਣ ਤੋਂ ਬਾਅਦ ਮਹਿਲਾ ਦੀ ਮੌਤ
ਐਡਮਿੰਟਨ , ਦੱਖਣੀ ਪੱਛਮੀ ਐਡਮਿੰਟਨ ਨਜਦੀਕ ਡੇਵਨ ਵਿੱਚ ਇੱਕ ਸੈਮੀ ਟਰੱਕ ਨਾਲ ਹੋਈ ਦੁਰਘਟਨਾ ਤੋਂ ਬਾਅਦ ਇੱਕ
18 ਸਾਲਾ ਮਹਿਲਾ ਦੇ ਮਾਰੇ ਜਾਣ ਦੀ ਖਬਰ ਹੈ। ਮਹਿਲਾ ਐਡਮਿੰਟਨ ਤੋਂ 17 ਕਿਲੋਮੀਟਰ ਦੂਰ ਹਾਈਵੇਅ 60 ‘ਤੇ ਪਿਕਅੱਪ ਟਰੱਕ ’ਚ ਜਾ ਰਹੀ ਸੀ। ਘਟਨਾ ਬੀਤੇ ਦਿਨੀਂ ਸ਼ਾਮ 4.20 ਨਜਦੀਕ ਵਾਪਰੀ ਦੱਸੀ ਜਾ ਰਹੀ ਹੈ। ਮਹਿਲਾ ਥਾਰਸਬੇਅ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਸੈਮੀ ਟਰੱਕ ਡਰਾਈਵਰ ਦਾ ਇਸ ਘਟਨਾ ਵਿੱਚ ਬਚਾਅ ਹੋਇਆ ਦੱਸਿਆ ਜਾ ਰਿਹਾ ਹੈ।