National

ਭਾਰਤ ਲਈ ਨਿਰਾਸ਼ਾ- ਡਬਲਯੂ. ਐਚ. ਓ. ਨੇ ਤਕਨੀਕੀ ਕਾਰਨਾਂ ਕੋਵੈਕਸੀਨ ਨੂੰ ਮਨਜ਼ੂਰੀ ’ਤੇ ਲਗਾਈ ਬਰੇਕ

ਵਿਸ਼ਵ ਸਿਹਤ ਸੰਗਠਨ ਦੁਆਰਾ ਬਾਰਤ ’ਚ ਵਿਕਸਿਤ ਕੋਵਿਡ ਵੈਕਸੀਨ ਕੋਵੈਕਸੀਨ ਲਈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ’ਚ ਹੋਰ ਦੇਰ ਹੋਵੇਗੀ। ਸੂਤਰਾਂ ਅਨੁਸਾਾਰ ਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਨੂੰ ਤੇ ਤਕਨੀਕੀ ਸਵਾਲ ਭੇਜੇ ਹਨ। ਇਸ ਝਟਕੇ ਨਾਲ ਭਾਰਤੀਆਂ, ਖਾਸ ਕਰਕੇ ਵਿਦਿਆਰਥੀ ਅੰਤਰਰਾਸ਼ਟਰੀ ਯਾਤਰਾ ਯੋਜਨਾਵਾਂ ’ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਇਸ ਮਨਜ਼ੂਰੀ ਦੇ ਬਿਨਾਂ Covaxin ਨੂੰ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦੁਆਰਾ ਇਕ ਪ੍ਰਵਾਨਤ ਟੀਕਾ ਨਹੀਂ ਮੰਨਿਆ ਜਾਂਦਾ।

ਭਾਰਤ ਬਾਇਓਟੈੱਕ ਲਈ WHO ਦੇ ਸਵਾਲ ਹੈਦਰਾਬਾਦ ਸਥਿਤ ਦਵਾ ਨਿਰਮਾਤਾ ਦੇ ਇਸ ਦਾਅਵੇ ਦੇ ਬਾਵਜੂਦ ਆਏ ਹਨ, ਕਿ ਉਸ ਨੇ ਮਨਜ਼ੂਰੀ ਲਈ ਲੋੜੀਂਦਾ ਸਾਰਾ ਡਾਟਾ ਜਮ੍ਹਾ ਕਰ ਦਿੱਤਾ ਹੈ। ਦੇਰੀ ਦਾ ਸੰਕੇਤ ਕੇਂਦਰੀ ਸਿਹਤ ਮੰਤਰਾਲੇ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਦ ਕਿਹਾ ਗਿਆ ਸੀ ਕਿ ਵੈਕਸੀਨ ਨੂੰ ਜਲਦ ਹੀ ਮਨਜ਼ੂਰੀ ਮਿਲ ਸਕਦੀ ਹੈ।

 

Show More

Related Articles

Leave a Reply

Your email address will not be published. Required fields are marked *

Close