International

10 ਅਮਰੀਕੀ ਸਾਂਸਦਾਂ ਦੀ ਬਾਈਡਨ ਨੂੰ ਵੈਕਸੀਨ ਉਤਪਾਦਨ ਨੂੰ ਲੈ ਕੇ ਭਾਰਤ ਤੋਂ ਰੋਕ ਹਟਾਉਣ ਦੀ ਮੰਗ

ਵਾਸ਼ਿੰਗਟਨ-  ਕੋਰੋਨਾ ਕਹਿਰ ਦੇ ਵਿਚ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੇ ਦਸ ਅਮਰੀਕੀ ਸਾਂਸਦਾਂ ਨੇ ਰਾਸ਼ਟਰਪਤੀ ਜੋਅ ਬਾਈਡਨ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਤੋਂ ਬਚਾਅ ਦੀ ਵੈਕਸੀਨ ਉਤਪਾਦਨ ’ਚ ਭਾਰਤ ਤੇ ਦੱਖਣੀ ਅਫਰੀਕਾ ਦੀ ਹਮਾਇਤ ਕਰਨ। ਦੋਵੇਂ ਦੇਸ਼ਾਂ ਨੇ ਵਿਸ਼ਵ ਸਿਹਤ ਸੰਗਠਨ ਕੋਲ ਇਸ ਮਕਸਦ ਦੀ ਤਜਵੀਜ਼ ਰੱਖੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨ ਉਤਪਾਦਕ ਦੇਸ਼ ਹੈ, ਜੋ ਹਰ ਤਰ੍ਹਾਂ ਦੀ ਵੈਕਸੀਨ ਬਣਾਉਂਦਾ ਹੈ। ਸੰਸਦ ਮੈਂਬਰ ਬਰਨੀ ਸੈਂਡਰਸ ਦੀ ਅਗਵਾਈ ਵਾਲੇ ਸੰਸਦ ਮੈਂਬਰਾਂ ਦੇ ਇਸ ਦਲ ਨੇ ਰਾਸ਼ਟਰਪਤੀ ਬਾਈਡਨ ਨੂੰ ਬੌਧਿਕ ਜਾਇਦਾਦ ਨਾਲ ਸਬੰਧਤ ਉਹ ਰੁਕਾਵਟਾਂ ਹਟਾਉਣ ਦੀ ਅਪੀਲ ਕੀਤੀ ਹੈ ਜੋ ਭਾਰਤ ਤੇ ਦੱਖਣੀ ਅਫਰੀਕਾ ਦੇ ਵੈਕਸੀਨ ਨਿਰਮਾਣ ਦੇ ਰਾਹ ’ਚ ਰੋਡ ਬਣੀਆਂ ਹੋਈਆਂ ਹਨ। ਭਾਰਤ ਦੇ ਯਤਨ ਨਾਲ ਦੁਨੀਆ ’ਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ’ਚ ਵੱਡੀ ਮਦਦ ਮਿਲੇਗੀ। ਅਮਰੀਕਾ ’ਚ ਖੋਜੀ ਗਈ ਕਿਸੇ ਦਵਾਈ ਜਾਂ ਹੋਰ ਕਿਸੇ ਉਤਪਾਦ ਦੇ ਵਿਦੇਸ਼ ’ਚ ਨਿਰਮਾਣ ਨੂੰ ਉਥੋਂ ਦੇ ਦਿ ਟ੍ਰੇਡ ਰਿਲੇਟਿਡ ਆਸਪੈਕਟਸ ਆਫ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ (ਟੀਆਰਆਈਪੀਐੱਸ) ਰੋਕਦਾ ਹੈ। ਕੁਝ ਮਾਮਲਿਆਂ ’ਚ ਅਕਤੂਬਰ 2020 ’ਚ ਭਾਰਤ ਨੂੰ ਛੋਟ ਦਿੱਤੀ ਗਈ ਸੀ ਪਰ ਬਾਅਦ ’ਚ ਉਹ ਵਾਪਸ ਲੈ ਲਈ ਗਈ ਸੀ। ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦੇ ਉਲਟ ਰਿਪਬਲਿਕਨ ਪਾਰਟੀ ਦੇ 18 ਸੰਸਦ ਮੈਂਬਰਾਂ ਦੇ ਦਲ ਨੇ ਰਾਸ਼ਟਰਪਤੀ ਬਾਈਡਨ ਨੂੰ ਇਸ ਰੋਕ ਨੂੰ ਬਰਕਰਾਰ ਰੱਖਣ ਦੀ ਗੁਜ਼ਾਰਸ਼ ਕੀਤੀ ਹੈ। ਕਿਹਾ ਹੈ ਕਿ ਜੇ ਬੌਧਿਕ ਜਾਇਦਾਦ ਦੀ ਮਨਮਰਜ਼ੀ ਵਾਲੀ ਵਰਤੋਂ ਹੋਈ ਤਾਂ ਅਮਰੀਕਾ ਨੂੰ ਬਹੁਤ ਨੁਕਸਾਨ ਹੋਵੇਗਾ ਤੇ ਖੋਜ-ਸੋਧ ਦੇ ਕੰਮ ਤੋਂ ਕੰਪਨੀਆਂ ਝਿਜਕਣ ਲੱਗਣਗੀਆਂ। ਬਾਈਡਨ ਪ੍ਰਸ਼ਾਸਨ ਨੇ ਕੋਵਿਡ ਵੈਕਸੀਨ ਦੇ ਮੰਦੇਨਜ਼ਰ ਅਜੇ ਤੱਕ ਇਸ ਰੋਕ ਨੂੰ ਬਰਕਰਾਰ ਰੱਖਣ ਦੇ ਸਬੰਧ ਵਿਚ ਕੋਈ ਫੈਸਲਾ ਨਹੀਂ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close