International

ਕੋਰੋਨਾ ਨਹੀਂ ਇਹ ਚੀਨ ਦਾ ‘ਕੁੰਗ ਫਲੂ’ ਹੈ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘਾਤਕ ਕੋਰੋਨਾ ਵਾਇਰਸ ਦੇ ਦੁਨੀਆ ਭਰ ਵਿਚ ਫੈਲਣ ਲਈ ਇਕ ਵਾਰ ਫਿਰ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਇਸ ਬਿਮਾਰੀ ਨੂੰ ‘ਕੁੰਗ ਫਲੂ’ ਕਿਹਾ ਹੈ। ਇਸ ਮਹਾਮਾਰੀ ਦੀ ਲਪੇਟ ਵਿਚ ਆਉਣ ਨਾਲ ਜਿੱਥੇ ਦੁਨੀਆ ਭਰ ਵਿਚ 4,50,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਉੱਥੇ 85 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਹਨ।

ਟਰੰਪ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਲਈ ਵਾਰ-ਵਾਰ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਰਹੇ ਹਨ। ਉਨ੍ਹਾਂ ਨੇ ਬੀਜਿੰਗ ‘ਤੇ ਵਾਇਰਸ ਦੇ ਬਾਰੇ ਵਿਚ ਜਾਣਕਾਰੀ ਲੁਕਾਉਣ ਦਾ ਦੋਸ਼ ਲਗਾਇਆ ਸੀ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਦੀ ਉਤਪਤੀ ਦੇ ਕਾਰਨ ਇਸ ਨੂੰ ਵੁਹਾਨ ਵਾਇਰਸ ਕਿਹਾ ਹੈ। ਮਹਾਮਾਰੀ ਦਾ ਕਹਿਰ ਸ਼ੁਰੂ ਹੋਣ ਦੇ ਬਾਅਦ ਸ਼ਨਿਚਰਵਾਰ ਨੂੰ ਓਕਲਾਹੋਮਾ ਦੇ ਟੁਲਸਾ ਵਿਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੇ ਏਨੇ ਨਾਂ ਹਨ ਜਿੰਨੇ ਇਤਿਹਾਸ ਵਿਚ ਕਿਸੇ ਬਿਮਾਰੀ ਦੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ‘ਕੁੰਗ ਫਲੂ’ ਕਹਿ ਸਕਦਾ ਹਾਂ। ਮੈਂ ਇਸ ਦੇ 19 ਅਲੱਗ-ਅਲੱਗ ਨਾਂ ਲੈ ਸਕਦਾ ਹਾਂ। ਕਈ ਲੋਕ ਇਸ ਨੂੰ ਵਾਇਰਸ ਕਹਿੰਦੇ ਹਨ ਜੋ ਇਹ ਹੈ ਵੀ।

ਕਈ ਇਸ ਨੂੰ ਫਲੂ ਕਹਿੰਦੇ ਹਨ। ਅੰਤਰ ਕੀ ਹੈ? ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਇਸ ਦੇ 19 ਜਾਂ 20 ਨਾਂ ਹਨ। ‘ਕੁੰਗ ਫਲੂ’ ਸ਼ਬਦ ਚੀਨ ਦੀ ਪਰੰਪਰਾਗਤ ਮਾਰਸ਼ਲ ਆਰਟ ‘ਕੁੰਗ ਫੂ’ ਨਾਲ ਮਿਲਦਾ-ਜੁਲਦਾ ਹੈ।

Show More

Related Articles

Leave a Reply

Your email address will not be published. Required fields are marked *

Close