Canada

ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਫਿਰ ਲੱਗੀ ਅੱਗ

ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਓਲੀਵਰ ਦੇ ਉਤਰ ਵੱਲ ਨੂੰ ਜੰਗਲੀ ਅੱਗ ਲੱਗ ਗਈ, ਔਕਨਾਗਨ ਦੇ ਡਿਸਟ੍ਰਿਕਟ ਦੇ ਵਿਚ ਨਿਕਾਸੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ, ਖੇਤਰੀ ਡਿਸਟ੍ਰਿਕਟ ਨੇ ਲੋਕਾਂ ਨੂੰ ਨਿਕਾਸੀ ਪੈਮਾਨਿਆਂ ਅਤੇ ਸਮਾਨਾਂ ਨੂੰ ਤਿਆਰ ਰੱਖਣ ਲਈ ਕਿਹਾ ਹੈ ਤਾਂ ਜੋ ਕਿ ਅੱਗ ਵਧਣ ਉੱਤੇ ਜਲਦ ਨਿਕਾਸੀ ਹੋ ਸਕੇ, ਇਹ ਅੱਗ 1.2 ਸਕੁਏਰ ਕੀਲੋਮੀਟਰ ਤਕ ਫੈਲੀ ਹੋਈ ਹੈ ਪਰ ਕਰੂ ਤਾਰਾਂ ਅਤੇ ਧੂੰਏ ਦੇ ਕਾਰਨ ਸਹੀ ਤਰੀਕੇ ਨਾਲ ਇਸਦੇ ਪਸਾਰੇ ਦਾ ਅੰਦਾਜਾ ਨਹੀਂ ਲਗਾ ਪਾ ਰਹੇ, ਇਸ ਕਾਰਨ ਏਅਰਕਰਾਫਟ ਨੂੰ ਵੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਅੱਗ ਸੁੱਕੀ ਘਾਹ ਅਤੇ ਵਧਦੇ ਤਾਪਮਾਨ ਦੇ ਕਾਰਨ ਜਲਦ ਹੀ ਫੈਲ ਸਕਦੀ ਹੈ, ਕਰੂ ਨੂੰ ਮਦਦ ਕਰਨ ਵਾਸਤੇ 6 ਹੇਲੀਕਾਪਟਰ ਭੇਜੇ ਗਏ ਹਨ, 22 ਦਮਕਲ ਕਰਮੀ ਸੋਮਵਾਰ ਨੂੰ ਇਸ ਅੱਗ ਨੂੰ ਬੁਝਾਉਣ ਦੇ ਜਤਨ ਵਿਚ ਸਨ ਇਸਦੇ ਨਾਲ ਹੀ 80 ਹੋਰ ਕਰਮਚਾਰੀ ਸੂਬੇ ਤੋਂ ਮਦਦ ਲਈ ਆਏ, ਉਥੇ ਹੀ ਓਲੀਵਰ ਦੇ ਦੱਖਣਪਛੱਮ ਵੱਲ ਰਿਚਰ ਮਾਊਂਟੇਨ ਵਿਚ 4 ਕਿਲੋਮੀਟਰ ਤਕ ਪਸਰੀ ਅੱਗ ਨੂੰ ਇਕ ਹੇਲੀਕਾਪਟਰ ਅਤੇ 30 ਕਰਮਚਾਰੀ ਇਸ ਨੂੰ ਬੁਝਾ ਰਹੇ ਹਨ, ਮੌਜੂਦਾ ਹਲਾਤਾਂ ਦੇ ਵਿਚ ਇਸ ਅੱਗ ਦੇ ਵਧਣ ਦੀ ਆਸ਼ੰਕਾ ਬਿਲਕੁਲ ਨਹੀਂ ਹੈ, ਹੁਣ ਤਕ ਇਸ ਮੌਸਮ ਦੇ ਵਿਚ ਬ੍ਰਿਟਿਸ਼ ਕੋਲੰਬੀਆ ਦੇ ਵਿਚ ਇਹ 596ਵੀਂ ਜੰਗਲਾਤ ਅੱਗ ਹੈ ਜੋ ਕਿ 1 ਅਪ੍ਰੈਲ ਤੋਂ ਸ਼ੁਰੂ ਹੋਈਆਂ ਸਨ ਅਤੇ 29 ਹਾਲੇ ਤਕ ਚੱਲ ਰਹੀਆਂ ਹਨ। ਫਾਇਰ ਫਾਈਟਰ ਸੇਵਾਵਾਂ ਦੇ ਮੁਤਾਬਿਕ ਪਿਛਲੇ ਸਾਲ ਇਹ ਗਿਣਤੀ 1,468 ਸੀ, ਹਾਲਾਂਕਿ ਇਸ ਨਾਲ ਇਹਨਾਂ ਅੱਗਾਂ ਨੇ 144 ਸਕੁਏਰ ਕਿਲੋਮੀਟਰ ਖੇਤਰ ਨੂੰ ਜਲਾਇਆ ਹੈ ਜੋ ਕਿ ਪਿਛਲੇ ਸਾਲ ਤੋਂ ਕਾਫੀ ਘਟ ਹੈ, ਇਸ ਸਾਲ ਦੀ 57% ਅੱਗਾਂ ਮਨੁੱਖੀ ਕਾਰਨਾਂ ਕਰਕੇ ਲਗੀਆਂ ਹਨ ਜਦਕਿ ਬਾਕੀ ਦੀ ਬਿਜਲੀ ਡਿੱਗਣ ਕਾਰਨ ਵਾਪਰੀਆਂ ਸਨ, ਦੋ ਹਫਤਿਆਂ ਤੋਂ ਵੀ ਘਟ ਦੇ ਸਮੇਂ ਵਿਚ ਜੰਗਲਾਤ ਅੱਗ ਸੇਵਾਵਾਂ ਵਾਲੇ 400 ਦੇ ਕਰੀਬ ਨਵੀਆਂ ਲਗੀਆਂ ਅੱਗਾਂ ਨੂੰ ਬੁਝਾਉਣ ਵਿਚ ਯਤਨਸ਼ੀਲ ਹਨ।

Show More

Related Articles

Leave a Reply

Your email address will not be published. Required fields are marked *

Close