EntertainmentNational

ਆਰੀਅਨ ਖ਼ਾਨ ਨੂੰ ਬੰਬੇ ਹਾਈ ਕੋਰਟ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ- ਮੁੰਬਈ ਕਰੂਜ਼ ਡਰੱਗਜ਼ ਮਾਮਲੇ ‘ਚ ਫਸੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ। ਆਰੀਅਨ ਖਾਨ ਦੇ ਵਕੀਲ ਮੁਕੁਲ ਰੋਹਤਗੀ ਤੇ ਸਤੀਸ਼ ਮਾਨਸ਼ਿੰਦੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ ਅੱਜ ਬੰਬੇ ਹਾਈ ਕੋਰਟ ‘ਚ ਮੌਜੂਦ ਸਨ। ਆਰੀਅਨ ਖਾਨ 7 ਅਕਤੂਬਰ ਤੋਂ ਆਰਥਰ ਰੋਡ ਜੇਲ ‘ਚ ਬੰਦ ਸੀ। ਆਰੀਅਨ ਖਾਨ ਜ਼ਮਾਨਤ ਮਾਮਲੇ ‘ਚ ਆਪਣੀਆਂ ਦਲੀਲਾਂ ਖਤਮ ਕਰਦੇ ਹੋਏ ਅਨਿਲ ਸਿੰਘ ਨੇ ਕਿਹਾ ਕਿ ਖਾਨ ਦੀ ਗ੍ਰਿਫਤਾਰੀ ਕਾਨੂੰਨੀ ਹੈ। ਸਾਜ਼ਿਸ਼ ਸਾਬਤ ਕਰਨਾ ਔਖਾ ਹੈ, ਸਾਜ਼ਿਸ਼ ਕਰਨ ਵਾਲੇ ਜਾਣਦੇ ਹਨ ਕਿ ਉਨ੍ਹਾਂ ਨੇ ਸਾਜ਼ਿਸ਼ ਕਿਵੇਂ ਰਚੀ। ਮੈਂ ਇਸ ਨੂੰ ਅਦਾਲਤ ਦੀ ਜਾਣਕਾਰੀ ਲਈ ਛੱਡਦਾ ਹਾਂ। ਏਐੱਸਜੀ ਅਨਿਲ ਸਿੰਘ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਆਰੀਅਨ ਖ਼ਾਨ ਕੋਲ ਨਸ਼ਿਆਂ ਦਾ ‘ਸਚੇਤ ਕਬਜ਼ਾ’ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦੇ ਦੋਸਤ ਅਰਬਾਜ਼ ਕੋਲ ਚਰਸ ਹੈ ਅਤੇ ਇਹ ਦੋਵਾਂ ਲਈ ਹੈ।

Show More

Related Articles

Leave a Reply

Your email address will not be published. Required fields are marked *

Close