National

99 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਮਿਲੀ ਵੱਡੀ ਰਾਹਤ

ਨਵੀਂ ਦਿੱਲੀ: ਕੋਵਿਡ-19 ਫੈਲਣ ਕਾਰਨ ਸਖ਼ਤ ਪਾਬੰਦੀਆਂ ਲਗਾਉਣ ਦੇ ਲਗਪਗ 20 ਮਹੀਨਿਆਂ ਬਾਅਦ ਭਾਰਤ ਨੇ ਹੁਣ 99 ਚੋਣਵੇਂ ਦੇਸ਼ਾਂ ਦੇ ਵਿਦੇਸ਼ੀ ਯਾਤਰੀਆਂ ਲਈ ਕੁਆਰੰਟੀਨ-ਮੁਕਤ ਐਂਟਰੀ ਮੁੜ ਸ਼ੁਰੂ ਕਰ ਦਿੱਤੀ ਹੈ, ਜੋ ਟੀਕਾਕਰਨ ਪ੍ਰਮਾਣ ਪੱਤਰਾਂ ਦੀ ਆਪਸੀ ਮਾਨਤਾ ‘ਤੇ ਸਹਿਮਤ ਹੋਏ ਹਨ।

ਇਨ੍ਹਾਂ 99 ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਤੈਅ ਯਾਤਰਾ ਤੋਂ ਪਹਿਲਾਂ ਏਅਰ ਸੁਵਿਧਾ ਪੋਰਟਲ (newdelhiairport.in) ‘ਤੇ ਇੱਕ ਨੈਗੇਟਿਵ COVID-19 RT-PCR ਟੈਸਟ ਰਿਪੋਰਟ ਅਪਲੋਡ ਕਰਨ ਦੇ ਨਾਲ ਇੱਕ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨਾ ਹੋਵੇਗਾ। ਕੌਮਾਂਤਰੀ ਆਮਦ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ RT-PCR ਟੈਸਟ ਯਾਤਰਾ ਦੇ 72 ਘੰਟਿਆਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰੇਕ ਯਾਤਰੀ ਨੂੰ ਰਿਪੋਰਟ ਦੀ ਪ੍ਰਮਾਣਿਕਤਾ ਬਾਰੇ ਘੋਸ਼ਣਾ ਪੇਸ਼ ਕਰਨੀ ਹੋਏਗੀ ਤੇ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਅਪਰਾਧਿਕ ਮੁਕੱਦਮੇ ਲਈ ਜਵਾਬਦੇਹ ਹੋਵੇਗਾ।

ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਇਹ ਅਜਿਹੇ ਦੇਸ਼ ਹਨ, ਜਿਨ੍ਹਾਂ ਦਾ ਭਾਰਤ ਨਾਲ ਰਾਸ਼ਟਰੀ ਤੌਰ ‘ਤੇ ਮਾਨਤਾ ਪ੍ਰਾਪਤ ਜਾਂ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਨਤਾ ਪ੍ਰਾਪਤ ਟੀਕਿਆਂ ਲਈ ਟੀਕਾਕਰਨ ਸਰਟੀਫ਼ਿਕੇਟ ਦੀ ਆਪਸੀ ਮਾਨਤਾ ਲਈ ਭਾਰਤ ਨਾਲ ਸਮਝੌਤੇ ਹਨ। ਇਸੇ ਤਰ੍ਹਾਂ ਅਜਿਹੇ ਦੇਸ਼ ਹਨ, ਜਿਨ੍ਹਾਂ ਦਾ ਭਾਰਤ ਨਾਲ ਅਜਿਹਾ ਕੋਈ ਸਮਝੌਤਾ ਨਹੀਂ, ਪਰ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਛੋਟ ਦਿੱਤੀ ਜਾਂਦੀ ਹੈ, ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਜਾਂ WHO ਦੁਆਰਾ ਮਾਨਤਾ ਪ੍ਰਾਪਤ ਟੀਕੇ ਨਾਲ ਕੋਵਿਡ-19 ਖ਼ਿਲਾਫ਼ ਟੀਕਾ ਲਗਾਇਆ ਜਾਂਦਾ ਹੈ।

 

Show More

Related Articles

Leave a Reply

Your email address will not be published. Required fields are marked *

Close