Canada

ਵਿਨੀਪੈਗ ਵਿਧਾਨ ਸਭਾ ਖੇਤਰ ’ਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਵੱਲੋਂ ਦਿੱਤੀ ਸਮ੍ਹਾਂ ਹੱਦ ਦੀ ਪਾਲਣਾ ਕਰਦੇ ਖੇਤਰ ਕੀਤਾ ਖਾਲੀ

ਵਿਨੀਪੈਗ (ਦੇਸ ਪੰਜਾਬ ਟਾਈਮਜ਼)- ਵਿਨੀਪੈਗ ਦੇ ਡਾਊਨਟਾਊਨ ਵਿਚ ਇਕ ਬਲਾਕ ਤਿੰਨ ਹਫਤਿਆਂ ਵਿਚ ਪਹਿਲੀ ਵਾਰ ਬੁੱਧਵਾਰ ਨੂੰ ਸਾਫ ਹੋ ਗਿਆ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਸਮ੍ਹਾਂ ਹੱਦ ਦੀ ਪਾਲਣਾ ਕਰਦੇ ਹੋਏ ਖੇਤਰ ਛੱਡ ਦਿੱਤਾ।
ਵਿਧਾਨ ਸਭਾ ਖੇਤਰ ਦੇ ਮੇਨ ਐਂਟਰੀ ਦੇ ਬਿਲਕੁਲ ਬਾਹਰ ਮੈਮੋਰੀਅਲ ਬੁਲੇਵਾਰਡ ਦੇ ਇਕ ਬਲਾਕ ’ਤੇ ਕਬਜ਼ਾ ਕਰਨ ਵਾਲੇ ਕੁਝ ਵਾਹਨਾਂ ਨੇ ਇਕ ਦਿਨ ਪਹਿਲਾਂ ਖੇਤਰ ਨੂੰ ਖਾਲੀ ਕਰ ਦਿੱਤਾ। ਅੰਤਿਮ ਵਾਹਨ ਇਕ ਕੈਂਪਰ ਟ੍ਰੇਲਰ ਬੁੱਧਵਾਰ ਨੂੰ ਸਮ੍ਹਾਂ ਹੱਦ ਖਤਮ ਹੋਣ ਦੇ 15 ਮਿੰਟ ਬਾਅਦ ਬਾਹਰ ਕੱਢਿਆ ਗਿਆ। ਵਿਰੋਧ ਪ੍ਰਦਰਸ਼ਨ ਕਰਨ ਵਾਲੇ ਗਰੁੱਪ ਦੇ ਸਹਿ ਆਯੋਜਕ ਕੈਲੇਬ ਬ੍ਰਾਊਨ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਅਸੀਂ ਅਜਿਹੀ ਸਥਿਤੀ ਵਿਚ ਹੋਵਾਂਗੇ ਜਿੱਥੇ ਜਾਂ ਤਾਂ ਅਸੀਂ ਹੁਕਮ ਨੂੰ ਮੰਨਾਂਗੇ ਜਾਂ ਵਿਚ ਪਾਲਣਾ ਕਰਨ ਤੋਂ ਇਨਕਾਰ ਕਰਾਂਗੇ। ਇਕ ਪ੍ਰਬੰਧਕੀ ਟੀਮ ਦੇ ਰੂਪ ਵਿਚ ਅਸੀਂ ਆਪਸ ਵਿਚ ਸਲਾਹ ਕਰਕੇ ਫੈਸਲਾ ਕੀਤਾ ਕਿ ਅਸੀਂ ਪੁਲਸ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਖੇਤਰ ਨੂੰ ਖਾਲੀ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਆਵਾਜ਼ ਉਥੋਂ ਤੱਕ ਪਹੁੰਚ ਗਈ ਹੈ ਜਿੱਥੇ ਅਸੀਂ ਪਹੁੰਚਾਉਣਾ ਚਾਹੁੰਦੇ ਸੀ ਅਤੇ ਹੁਣ ਹੋਰ ਕੰਮ ਕਰਨ ਦੀ ਲੋੜ ਨਹੀਂ ਹੈ। ਬ੍ਰਾਊਨ ਨੇ ਕਿਹਾ ਕਿ ਅਸੀਂ ਵਾਹਨ ਤੋਂ ਬਿਨਾਂ ਛੋਟੇ ਪੱਧਰ ’ਤੇ ਆਪਣਾ ਵਿਰੋਧ ਜਾਰੀ ਰੱਖਾਂਗੇ।

Show More

Related Articles

Leave a Reply

Your email address will not be published. Required fields are marked *

Close