Canada

ਸ਼ੀਅਰ ਨੇ ਐਮਪੀ ਕੂਪਰ ਨੂੰ ਨਿਆਂ ਕਮੇਟੀ ਤੋਂ ਕੀਤਾ ਪਾਸੇ

ਓਟਵਾ, ਐਂਡਰੀਊ ਸ਼ੀਅਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਸ ਹਫਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਉਨ੍ਹਾਂ ਵੱਲੋਂ ਕੰਜ਼ਰਵੇਟਿਵ ਮੈਂਬਰ ਆਫ ਪਾਰਲੀਆਮੈਂਟ ਮਾਈਕਲ ਕੂਪਰ ਨੂੰ ਨਿਆਂ ਕਮੇਟੀ ਤੋਂ ਪਾਸੇ ਕਰ ਦਿੱਤਾ ਗਿਆ ਹੈ।
ਸ਼ੀਅਰ ਨੇ ਆਖਿਆ ਕਿ ਪਾਰਲੀਆਮੈਂਟਰੀ ਸੁਣਵਾਈ ਦੌਰਾਨ ਕੂਪਰ ਵੱਲੋਂ ਕ੍ਰਾਈਸਟਚਰਚ ਦੇ ਮਸ਼ਕੂਕ ਸ਼ੂਟਰ ਵੱਲੋਂ ਮੁਸਲਮਾਨ ਗਵਾਹ ਨੂੰ ਆਖੀਆਂ ਗੱਲਾਂ ਦਾ ਹਵਾਲਾ ਦੇਣਾ ਗੈਰਸੰਵੇਦਨਸ਼ੀਲ ਤੇ ਅਸਵੀਕਾਰਯੋਗ ਸੀ। ਜਿ਼ਕਰਯੋਗ ਹੈ ਕਿ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿੱਚ 51 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬ੍ਰੈਂਟਨ ਟੈਰੈਂਟ ਵੱਲੋਂ ਚਸ਼ਮਦੀਦਾਂ ਲਈ ਲਿਖੇ ਗਏ ਮੈਨੀਫੈਸਟੋ ਵਿੱਚੋਂ ਕੁੱਝ ਹਿੱਸਾ ਪੜ੍ਹਨ ਲਈ ਕੂਪਰ ਨੇ ਮੁਆਫੀ ਵੀ ਮੰਗੀ ਸੀ।
ਕੂਪਰ ਨੇ ਆਖਿਆ ਸੀ ਕਿ ਉਸ ਨੇ ਖੁਦ ਨੂੰ ਸਰਬਉੱਚ ਮੰਨਣ ਵਾਲੇ ਗੋਰੀ ਨਸਲ ਦੇ ਮੁਸਲਮਾਨ ਵਿਰੋਧੀ ਤੇ ਮਾਸੂਮ ਲੋਕਾਂ ਦੇ ਕਾਤਲ ਵੱਲੋਂ ਲਿਖੀਆਂ ਗੱਲਾਂ ਦਾ ਹਵਾਲਾ ਇਹ ਦਰਸਾਉਣ ਲਈ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਕਾਰੇ ਕੰਜ਼ਰਵੇਟਿਜ਼ਮ ਨਾਲ ਸਬੰਧਤ ਨਹੀਂ ਹਨ। ਕੂਪਰ ਨੇ ਆਖਿਆ ਕਿ ਉਸ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਸਨ ਕਰਨੀਆਂ ਚਾਹੀਦੀਆਂ ਤੇ ਕਾਤਲ ਦਾ ਨਾਂ ਵੀ ਨਹੀਂ ਸੀ ਲੈਣਾ ਚਾਹੀਦਾ।
ਸ਼ੀਅਰ ਨੇ ਆਖਿਆ ਕਿ ਸੇਂਟ ਐਲਬਰਟ-ਐਡਮੰਟਨ ਦੀ ਨੁਮਾਇੰਦਗੀ ਕਰਨ ਵਾਲੇ ਕੂਪਰ ਨੂੰ ਉਨ੍ਹਾਂ ਇਹ ਸਾਫ ਕਰ ਦਿੱਤਾ ਹੈ ਕਿ ਉਸ ਦੀ ਇਸ ਹਰਕਤ ਤੋਂ ਬਾਅਦ ਹੁਣ ਉਹ ਨਿਆਂ ਕਮੇਟੀ ਵਿੱਚ ਸ਼ਾਮਲ ਨਹੀਂ ਹੋ ਸਕੇਗਾ।

Show More

Related Articles

Leave a Reply

Your email address will not be published. Required fields are marked *

Close