Canada

ਕਿਊਬਿਕ ਦੀ ਤਰਜ਼ ਉੱਤੇ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਉੱਤੇ ਫੈਡਰਲ ਸਰਕਾਰ ਵੀ ਲਾਵੇਗੀ ਟੈਕਸ

ਅਲਬਰਟਾ (ਦੇਸ ਪੰਜਾਬ ਟਾਈਮਜ਼)-  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਖਿਲਾਫ ਜੰਗ ਵਿੱਚ ਇੰਸੈਂਟਿਵਜ਼ ਤੇ ਸਖ਼ਤ ਮਾਪਦੰਡ ਕਾਰਗਰ ਸਿੱਧ ਹੁੰਦੇ ਹਨ। ਉਨ੍ਹਾਂ ਆਖਿਆ ਕਿ ਕਿਊਬਿਕ ਵਿੱਚ ਗੈਰਵੈਕਸੀਨੇਟਿਡ ਰੈਜ਼ੀਡੈਂਟਸ ਲਈ ਪ੍ਰਸਤਾਵਿਤ ਟੈਕਸ ਤੋਂ ਇਹ ਸਿੱਧ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਊਬਿਕ ਦੀ ਤਰਜ਼ ਉੱਤੇ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਉੱਤੇ ਫੈਡਰਲ ਸਰਕਾਰ ਵੀ ਟੈਕਸ ਲਾ ਸਕਦੀ ਹੈ।
ਮਹਾਂਮਾਰੀ ਸਬੰਧੀ ਅਪਡੇਟ ਦੌਰਾਨ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਓਟਵਾ, ਕਿਊਬਿਕ ਦੇ ਉਸ ਪਲੈਨ ਦਾ ਮੁਲਾਂਕਣ ਕਰ ਰਿਹਾ ਹੈ ਜਿਸ ਵਿੱਚ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਮੈਡੀਕਲ ਛੋਟ ਤੋਂ ਬਿਨਾਂ ਜੇ ਕੋਈ ਕੋਵਿਡ-19 ਸਬੰਧੀ ਵੈਕਸੀਨੇਸ਼ਨ ਨਹੀਂ ਕਰਵਾਉਂਦਾ ਉਸ ਤੋਂ ਵਿਆਜ਼ ਸਮੇਤ ਟੈਕਸ ਵਸੂਲਿਆ ਜਾਵੇਗਾ।ਉਨ੍ਹਾਂ ਆਖਿਆ ਕਿ ਇਸ ਬਾਰੇ ਪ੍ਰੋਵਿੰਸ ਤੋਂ ਫੈਡਰਲ ਸਰਕਾਰ ਨੂੰ ਹੋਰ ਵੇਰਵੇ ਹਾਸਲ ਹੋਣ ਦੀ ਉਡੀਕ ਹੈ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਅਸੀਂ ਅਤੀਤ ਵਿੱਚ ਵੀ ਇਹ ਵੇਖ ਚੁੱਕੇ ਹਾਂ ਕਿ ਸਖ਼ਤ ਮਾਪਦੰਡਾਂ ਨਾਲ ਗੱਲ ਬਣੀ ਹੈ ਤੇ ਕੈਨੇਡੀਅਨਜ਼ ਨੂੰ ਅਸੀਂ ਸੁਰੱਖਿਅਤ ਰੱਖਣ ਵਿੱਚ ਕਾਮਯਾਬ ਵੀ ਹੋਏ ਹਾਂ। ਅਸੀਂ ਪ੍ਰੋਵਿੰਸਾਂ ਦੇ ਨਾਲ ਰਲ ਕੇ ਕੰਮ ਕਰਦੇ ਰਹਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹੇ ਮਾਪਦੰਡ ਅਪਣਾਏ ਜਾਣ ਜਿਨ੍ਹਾਂ ਨਾਲ ਵੱਧ ਤੋਂ ਵੱਧ ਕੈਨੇਡੀਅਨ ਸੁਰੱਖਿਅਤ ਰਹਿ ਸਕਣ।

Show More

Related Articles

Leave a Reply

Your email address will not be published. Required fields are marked *

Close