National

ਕਰੋਨਾ ਮਹਾਮਾਰੀ ਕਾਰਨ ਭਾਰਤੀ ਪਾਸਪੋਰਟ ਦੀ ਤਾਕਤ ਘਟੀ

ਨਵੀਂ ਦਿੱਲੀ- ਕੋਰੋਨ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਯਾਤਰਾ ਪਾਬੰਦੀਆਂ ਜਾਰੀ ਹਨ। ਇਸ ਵਾਇਰਸ ਨੇ ਪਾਸਪੋਰਟ ਦੀ ਪਾਵਰ ਵੀ ਬਦਲ ਦਿੱਤੀ ਹੈ। ਆਰਟਨ ਕੈਪਿਟਲ ਪਾਸਪੋਰਟ ਇੰਡੈਕਸ ਮੁਤਾਬਕ 24 ਜੂਨ 2021 ਤੱਕ ਵੀਜ਼ਾ ਫਰੀ ਐਕਸੈਸ ਦੇ ਮਾਮਲੇ ਵਿਚ ਜਰਮਨ ਪਾਸਪੋਰਟ ਸਭ ਤੋਂ ਤਾਕਤਵਰ ਰਿਹਾ। ਕੋਰੋਨਾ ਤੋਂ ਪਹਿਲਾਂ ਟੌਪ 3 ਵਿਚ ਸ਼ਾਮਲ ਅਮਰੀਕਾ ਟੌਪ 10 ਤੋਂ ਬਾਹਰ ਹੋ ਕੇ 12ਵੇਂ ਨੰਬਰ ’ਤੇ ਆ ਗਿਆ। ਭਾਰਤ ਦੀ ਕੌਮਾਂਤਰੀ ਪਾਸਪੋਰਟ ਤਾਕਤ ਵੀ ਘਟੀ ਹੈ। ਰੈਂਕ 13ਵੇਂ ਸਥਾਨ ਤੋਂ 61 ’ਤੇ ਪੁੱਜ ਗਿਆ ਹੈ। ਰੈਂਕਿੰਗ ਵਿਚ ਪਹਿਲੇ ਨੰਬਰ ’ਤੇ ਜਰਮਨੀ, ਦੂਜੇ ’ਤੇ ਸਵਿਟਜ਼ਰਲੈਂਡ, ਤੀਜੇ ’ਤੇ ਨਿਊਜ਼ੀਲੈਂਡ, ਚੌਥੇ ’ਤੇ ਆਸਟੇ੍ਰਲੀਆ, ਫਰਾਂਸ ਵੀ ਚੌਥੇ ’ਤੇ, ਜਾਪਾਨ ਵੀ ਚੌਥੇ ’ਤੇ, ਪੋਲੈਂਡ ਪੰਜਵੇਂ ’ਤੇ, ਕੈਨੇਡਾ 9ਵੇਂ ’ਤੇ ਆ ਗਿਆ ਹੈ। ਜਰਮਨ ਪਾਸਪੋਰਟ ਧਾਰਕ 100 ਦੇਸ਼ਾਂ ਵਿਚ ਬਗੈਰ ਵੀਜ਼ੇ ਦੇ ਜਾ ਸਕਦੇ ਹਨ। 37 ਦੇਸ਼ਾ ਵਿਚ ਪੁੱਜਣ ’ਤੇ ਉਸ ਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੈ। ਸਿਰਫ 61 ਦੇਸ਼ਾਂ ਵਿਚ ਪਹਿਲਾਂ ਵੀਜ਼ਾ ਅਰਜ਼ੀ ਦੇਣੀ ਹੋਵੇਗੀ। ਭਾਰਤੀ ਪਾਸਪੋਰਟ ਨਾਲ 20 ਦੇਸ਼ਾਂ ਵਿਚ ਵੀਜ਼ੇ ਦੀ ਜ਼ਰੂਰਤ ਨਹੀਂ। 35 ਦੇਸ਼ਾਂ ਵਿਚ ਪੁੱਜਦੇ ਹੀ ਵੀਜ਼ਾ ਮਿਲ ਜਾਂਦਾ ਹੈ। 143 ਦੇਸ਼ਾਂ ਵਿਚ ਜਾਣ ਦੇ ਲਈ ਵੀਜ਼ੇ ਲਈ ਪਹਿਲਾਂ ਅਰਜ਼ੀ ਦੇਣੀ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close