Sports

ICC World Cup 2019: ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾਇਆ

ICC World Cup 2019: ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿੱਚ ਭਾਰਤ ਤੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ। ਦੋਵੇਂ ਟੀਮਾਂ 20 ਸਾਲਾਂ ਬਾਅਦ ਲੰਦਨ ਦੇ ਕੇਨਿੰਗਟਨ ਓਵਲ ਮੈਦਾਨ ਉੱਤੇ ਅੱਜ ਐਤਵਾਰ ਨੂੰ ਇੱਕ–ਦੂਜੇ ਦੇ ਸਾਹਮਣੇ ਸਨ। ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ। ਭਾਰਤ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ‘ਮੈਨ ਆਫ਼ ਦਿ ਮੈਚ’ ਸ਼ਿਖਰ ਧਵਨ ਨੂੰ ਐਲਾਨਿਆ ਗਿਆ। ਭਾਰਤ ਨੇ ਪਹਿਲਾਂ 50 ਓਵਰਾਂ ’ਚ 5 ਵਿਕੇਟਾਂ ਗੁਆ ਕੇ 352 ਦੌੜਾਂ ਬਣਾਈਆਂ ਸਨ। ਇੰਝ ਆਸਟ੍ਰੇਲੀਆ ਨੂੰ ਜਿੱਤ ਲਈ 353 ਦੋੜਾਂ ਚਾਹੀਦੀਆਂ ਸਨ ਪਰ ਉਹ ਆਪਣੀ ਪਾਰੀ ਵਿੱਚ 50 ਓਵਰਾਂ ਦੌਰਾਨ ਸਾਰੀਆਂ ਵਿਕੇਟਾਂ ਗੁਆ ਕੇ ਸਿਰਫ਼ 316 ਦੌੜਾਂ ਹੀ ਬਣਾ ਸਕੀ। ਖ਼ਰ ਧਵਨ ਨੇ ਆਪਣੀ ਪਾਰੀ ਦੌਰਾਨ 109 ਗੇਂਦਾਂ ਉੱਤੇ 16 ਚੌਕੇ ਲਾਏ ਸਨ। ਇੰਕ ਦਿਨਾ ਮੈਚ ਵਿੱਚ ਧਵਨ ਦਾ ਇਹ 17ਵਾਂ ਤੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਤੀਜਾ ਸੈਂਕੜਾ ਸੀ। ਕੋਹਲੀ ਨੇ 77 ਗੇਂਦਾਂ ਉੱਤੇ 82 ਦੌੜਾਂ ਬਣਾਈਆਂ। ਉਨ੍ਹਾਂ ਆਪਣੀ ਪਾਰੀ ਵਿੱਚ ਚਾਰ ਚੌਕੇ ਤੇ ਦੋ ਛੱਕੇ ਜੜੇ।ਇਨ੍ਹਾਂ ਤੋਂ ਇਲਾਵਾ ਰੋਹਿਤ ਸ਼ਮਾਰ ਨੇ 57, ਹਾਰਦਿਕ ਪਾਂਡਿਆ ਨੇ 48, ਮਹਿੰਦਰ ਸਿੰਘ ਧੋਨੀ ਨੇ 27 ਦੌੜਾਂ ਨਾਲ ਅਹਿਮ ਯੋਗਦਾਨ ਪਾਇਆ। ਆਸਟ੍ਰੇਲੀਆ ਵੱਲੋਂ ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਕੂਲਟਰ ਨਾਈਲ ਨੂੰ ਇੱਕ–ਇੱਕ ਵਿਕੇਟ ਮਿਲਿਆ, ਜਦ ਕਿ ਮਾਰਕਸ ਸਟੋਇਨਿਸ ਨੇ ਦੋ ਵਿਕੇਟਾਂ ਲਈਆਂ।

Show More

Related Articles

Leave a Reply

Your email address will not be published. Required fields are marked *

Close