International

ਸਾਬਤ ਸੂਰਤ ਸਿੱਖ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੀ ਆਗਿਆ

ਵਾਸ਼ਿੰਗਟਨ, ਅਮਰੀਕੀ ਹਵਾਈ ਫੌਜ ਨੇ ਸਿੱਖ ਏਅਰਮੈਨ ਨੂੰ ਦਾੜ੍ਹੀ, ਦਸਤਾਰ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਧਰਮ ਦੇ ਆਧਾਰ ‘ਤੇ ਅਜਿਹੀ ਛੋਟ ਦਾ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿੱਚ ਹਵਾਈ ਸੈਨਾ ‘ਚ ਸ਼ਾਮਲ ਹੋਇਆ ਸੀ, ਪਰ ਫੌਜ ਦੀ ਸ਼ਾਖਾ ਵੱਲੋਂ ਡਰੈਸ ਕੋਡ ਨੂੰ ਲੈ ਕੇ ਬਣਾਏ ਨੇਮਾਂ ਕਾਰਨ ਉਹ ਆਪਣੇ ਧਰਮ ਦਾ ਪਾਲਣ ਨਹੀਂ ਕਰ ਸਕਦਾ ਸੀ। ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਹਵਾਈ ਫੌਜ ਨੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਅਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਫਦ ਦੀ ਪੈਰਵੀ ਮਗਰੋਂ ਉਨ੍ਹਾਂ ਨੂੰ ਇਹ ਛੋਟ ਦੇ ਦਿੱਤੀ ਹੈ। ਮੈਕਕੋਰਡ ਏਅਰ ਫੋਰਸ ਸਟੇਸ਼ਨ ਵਿੱਚ ਚਾਲਕ ਦਲ ਦੇ ਮੁਖੀ ਬਾਜਵਾ ਡਿਊਟੀ ਉੱਤੇ ਹਾਜ਼ਰ ਰਹਿਣ ਵਾਲੇ ਅਜਿਹੇ ਪਹਿਲੇ ਹਵਾਈ ਫੌਜੀ ਬਣ ਗਏ ਹਨ, ਜਿਨ੍ਹਾਂ ਨੂੰ ਹਵਾਈ ਸੈਨਾ ‘ਚ ਸੇਵਾਵਾਂ ਦਿੰਦਿਆਂ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲੀ ਹੈ। ਬਾਜਵਾ ਨੇ ਕਿਹਾ, ‘ਮੈਨੂੰ ਜ਼ਿਆਦਾ ਖੁਸ਼ੀ ਹੈ ਕਿ ਹਵਾਈ ਸੈਨਾ ਨੇ ਮੈਨੂੰ ਧਰਮ ਦੇ ਪਾਲਣ ਦੀ ਇਜਾਜ਼ਤ ਦੇ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਮੇਰੇ ਦੇਸ਼ਅਮਰੀਕਾ ਨੇ ਸਿੱਖ ਵਿਰਸੇ ਨੂੰ ਅਪਣਾ ਲਿਆ ਹੈ ਅਤੇ ਉਹ ਅਜਿਹਾ ਮੌਕਾ ਦੇਣ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ। ਉਨ੍ਹਾਂ ਕਿਹਾ ਕਿ ਸਾਲ ਕੁ ਪਹਿਲਾਂ ਚਾਰਲਸਟਨ (ਦੱਖਣੀ ਕੈਰੋਲਿਨਾ) ‘ਚ ਤਕਨੀਕੀ ਸਿਖਲਾਈ ਦੌਰਾਨ ਉਸ ਨੂੰ ਕਿਹਾ ਗਿਆ ਸੀ ਕਿ ਉਹ ਰਾਹਤ ਦੀ ਮੰਗ ਕਰ ਸਕਦਾ ਹੈ, ਪਰ ਉਸ ਨੂੰ ਕਦੇ ਵੀ ਅਫਸਰਾਂ ਨੇ ਨਾ ਨਹੀਂ ਕਿਹਾ ਸੀ।ਬਾਜਵਾ ਦਾ ਜਨਮ ਭਾਰਤ ਤੋਂ ਪਰਵਾਸ ਕਰਕੇ ਅਮਰੀਕਾ ਗਏ ਪਰਵਾਰ ਵਿੱਚ ਹੋਇਆ ਹੈ। 2016 ‘ਚ ਕੈਪਟਨ ਸਿਮਰਤਪਾਲ ਸਿੰਘ ਨੂੰ ਅਮਰੀਕੀ ਥਲ ਸੈਨਾ ‘ਚ ਲੰਬੇ ਕੇਸ, ਦਾਹੜੀ ਅਤੇ ਦਸਤਾਰ ਰੱਖਣ ਦੀ ਇਜਾਜ਼ਤ ਮਿਲੀ ਸੀ। ਇਹ ਦੂਸਰਾ ਕੇਸ ਅਤੇ ਹਵਾਈ ਫੌਜ ਦਾ ਪਹਿਲਾ ਕੇਸ ਹੈ।

Show More

Related Articles

Leave a Reply

Your email address will not be published. Required fields are marked *

Close