International

ਚੀਨ ਨੇ ਦੋ ਲੱਖ ਆਸਟਰੇਲੀਆ ਸਟੂਡੈਂਟਸ ਦਾ ਡਾਟਾ ਚੋਰੀ ਕੀਤਾ

ਸਿਡਨੀ,ਆਸਟਰੇਲੀਆ ਨੇ ਦੋਸ਼ ਲਾਇਆ ਹੈ ਕਿ ਚੀਨ ਨੇ ਉਸ ਦੀ ਇਕ ਯੂਨੀਵਰਸਿਟੀ ਦੇ ਦੋ ਲੱਖ ਵਿਦਿਆਰਥੀਆਂ ਤੇ ਕਰਮਚਾਰੀਆਂ ਦਾ ਨਿੱਜੀ ਡਾਟਾ ਚੋਰੀ ਕੀਤਾ ਹੈ, ਤਾਂ ਕਿ ਇਨ੍ਹਾਂ ਨੂੰ ਬਲੈਕਮੇਲ ਕਰਕੇ ਜਾਸੂਸੀ ਕਰਵਾਈ ਜਾ ਸਕੇ, ਜਿਸ ਨੂੰ ਆਸਟਰੇਲੀਆ ਨੇ ਗੰਭੀਰਤਾ ਨਾਲ ਲਿਆ ਹੈ। ਕੈਨਬਰਾ ਵਿੱਚ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏ ਐਨ ਯੂ) ਦੇ ਮੁਤਾਬਕ ਹੈਕਰਸ ਨੇ ਪਿਛਲੇ ਸਾਲ ਦੇ ਅੰਤ ਵਿੱਚ ਯੂਨੀਵਰਸਿਟੀ ਦੇ ਸਰਵਰ ਵਿੱਚ ਸੰਨ੍ਹ ਲਾ ਕੇ 19 ਸਾਲ ਪੁਰਾਣੇ ਵਿਦਿਆਰਥੀਆਂ ਦੀਆਂ ਨਿੱਜੀ ਜਾਣਕਾਰੀਆਂ ਹੈਕ ਕਰ ਲਈਆਂ ਸਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਬੈਂਕ ਅਕਾਉਂਟ ਨੰਬਰ, ਟੈਕਸ ਤੇ ਪਾਸਪੋਰਟ ਦੀਆਂ ਕਈ ਅਹਿਮ ਜਾਣਕਾਰੀਆਂ ਹੈਕ ਕਰ ਲਈਆਂ। ਏ ਐਨ ਯੂ ਤੋਂ ਸਾਬਕਾ ਪ੍ਰਧਾਨ ਮੰਤਰੀ ਸਮੇਤ ਫੌਜ ਅਤੇ ਕਈ ਵੱਡੇ ਅਹੁਦੇ ਉੱਤੇ ਕੰਮ ਕਰ ਰਹੇ ਲੋਕਾਂ ਨੇ ਪੜ੍ਹਾਈ ਕੀਤੀ ਹੈ। ਇਸ ਯੂਨਵਿਰਸਿਟੀ ਤੋਂ ਨਿਕਲੇ ਕਈ ਗ੍ਰੈਜੁਏਟ ਸਰਕਾਰੀ ਅਧਿਕਾਰੀ ਹਨ। ਅਜਿਹੇ ਵਿੱਚ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਦਾ ਡਾਟਾ ਚੋਰੀ ਹੋਣਾ ਵੱਡੀ ਗੱਲ ਹੈ। ਅਖਬਾਰ ਸਿਡਨੀ ਮਾਰਨਿੰਗ ਦੇ ਮੁਤਾਬਕ ਆਸਟਰੇਲੀਆ ਦੇ ਖੁਫੀਆ ਅਧਿਕਾਰੀਆਂ ਨੇ ਇਸ ਹੈਕਿੰਗ ਲਈ ਸਿੱਧੇ ਤੌਰ ‘ਤੇ ਚੀਨ ਨੂੰ ਜ਼ਿੰਮੇਵਾਰ ਮੰਨਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਉਨ੍ਹਾਂ ਚੁਣਵੇਂ ਦੇਸ਼ਾਂ ‘ਚੋਂ ਹੈ, ਜੋ ਇਨੇ ਵੱਡੇ ਪੈਮਾਨੇ ‘ਤੇ ਹੈਕਿੰਗ ਕਰ ਸਕਦੇ ਹਨ। ਉਹ ਅਜਿਹੇ ਕਰਕੇ ਨਵੀਂ ਪੀੜ੍ਹੀ ਦੇ ਜਾਸੂਸ ਤਿਆਰ ਕਰ ਕੇ ਜਾਸੂਸੀ ਕਰਵਾ ਸਕਦਾ ਹੈ। ਏ ਐਨ ਯੂ ਦੇ ਵਾਈਸ ਚਾਂਸਲਰ ਬ੍ਰਾਇਨ ਸਮਿੱਥ ਦਾ ਕਹਿਣਾ ਹੈ ਕਿ ਅਸੀ ਡਾਟਾ ਦੀ ਪਹੁੰਚ ਦਾ ਪਤਾ ਲਾਇਆ ਹੈ। ਇਹ ਹੈਕਿੰਗ ਪਿਛਲੇ ਸਾਲ ਦਸੰਬਰ ਵਿੱਚ ਹੋਈ ਸੀ, ਪਰ ਹੈਕਰਸ ਕੋਲ ਸਾਰਾ ਡਾਟਾ ਪੰਜ ਮਹੀਨਿਆਂ ਤੱਕ ਸੀ। ਸਾਨੂੰ ਪਿਛਲੇ ਹਫਤੇ ਹੀ ਪਤਾ ਲੱਗਾ। ਚੀਨ ਨੇ ਇਸ ਹੈਕਿੰਗ ਵਿੱਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close