International

ਲਹਿੰਦੇ ਪੰਜਾਬ ‘ਚ ਜਦੋਂ ਨਹਿਰ ‘ਚ ਡੁੱਬੇ ਅਲਕਾਇਦਾ ਦੇ ਤਿੰਨ ਅੱਤਵਾਦੀ

ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਸੁਰੱਖਿਆ ਵੱਲੋਂ ਪਿੱਛਾ ਕੀਤੇ ਜਾਣ ਉੱਤੇ ਪਾਬੰਦੀਸ਼ੁਦਾ ਅਲਕਾਇਦਾ ਦੇ ਕਥਿਤ ਅੱਤਵਾਦੀ ਨਹਿਰ ਵਿੱਚ ਡਿੱਗ ਗਏ ਜਿਸ ਕਾਰਨ ਉਹ ਤਿੰਨੇ ਡੁੱਬ ਗਏ।ਪੰਜਾਬ ਪੁਲਿਸ ਦੇ ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸੀਟੀਡੀ ਨੇ ਲਾਹੌਰ ਤੋਂ 200 ਕਿਲੋਮੀਟਰ ਦੂਰ ਜੇਹਲਮ ਵਿੱਚ ਇਕ ਮਕਾਨ ਵਿੱਚ ਛਾਪਾ ਮਾਰਿਆ।
ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅੱਤਵਾਦੀ ਘਰ ਵਿੱਚ ਲੁੱਕੇ ਹੋਏ ਹਨ ਅਤੇ ਉਹ ਸੁਰੱਖਿਆ ਅਧਿਕਾਰੀਆਂ ਦੇ ਦਫ਼ਤਰਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਬਿਆਨ ਵਿਚ ਦੱਸਿਆ ਗਿਆ ਸੀ ਕਿ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਅੱਤਵਾਦੀਆਂ ਨੂੰ ਚੁਣੌਤੀ ਦਿੱਤੀ ਤਾਂ ਉਹ ਕਾਰ ਵਿਚ ਭੱਜ ਗਏ।ਸੀਟੀਡੀ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਮੁਕਾਬਲਾ ਵੀ ਹੋਇਆ ਅਤੇ ਇਸ ਦੇ ਚਲਦਿਆਂ ਅੱਤਵਾਦੀਆਂ ਦੀ ਕਾਰ ਇਕ ਨਹਿਰ ਵਿੱਚ ਡਿੱਗ ਗਈ ਅਤੇ ਉਹ ਡੁੱਬ ਗਏ।ਸੀਟੀਡੀ ਨੇ ਕਿਹਾ ਕਿ ਬਾਅਦ ਵਿੱਚ ਗੋਤਾਖੋਰਾਂ ਨੇ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ। ਇਨ੍ਹਾਂ ਦੀ ਪਛਾਣ ਅਲ-ਕਾਇਦਾ ਦੇ ਆਤੀਫ ਗੌਰੀ ਸਮੂਹ ਦੇ ਮੈਂਬਰਾਂ ਵਜੋਂ ਹੋਈ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਟਿਕਾਣ ਤੋਂ ਹੱਥ ਗੋਲੇ, ਬੰਦੂਕਾਂ ਅਤੇ ਵਿਸਫੋਟਕ ਸਮਾਨ ਬਰਾਮਦ ਹੋਇਆ ਹੈ

Show More

Related Articles

Leave a Reply

Your email address will not be published. Required fields are marked *

Close