International

ਓਮਨ–ਦੁਬਈ ਬੱਸ ਹਾਦਸਾ, 8 ਭਾਰਤੀਆਂ ਸਮੇਤ 17 ਦੀ ਮੌਤ

ਸੰਯੁਕਤ ਅਰਬ ਅਮੀਰਾਤ ਵਿਚ ਓਮਨ ਤੋਂ ਆ ਰਹੀ ਬੱਸ ਦਾ ਐਕਸੀਡੈਂਟ ਹੋਣ ਕਾਰਨ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਇਨ੍ਹਾਂ ਲੋਕਾਂ ਵਿਚ ਕਰੀਬ 8 ਭਾਰਤੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਭਾਰਤੀ ਦੂਤਾਵਾਸ ਨੇ ਕਿਹਾ ਕਿ ਦੁੱਖ ਨਾਲ ਇਹ ਸੂਚਿਤ ਕਰਦਾ ਹਾਂ ਕਿ ਸਥਾਨਕ ਅਧਿਕਾਰੀਆਂ ਅਤੇ ਸਬੰਧੀਆਂ ਮੁਤਾਬਕ ਹੁਣ ਤੱਕ ਦੁਬਈ ਬੱਸ ਹਾਦਸੇ ਵਿਚ ਅੱਠ ਭਾਰਤੀਆਂ ਦੀ ਮੌਤ ਹੋ ਗਈ ਹੈ। ਦੂਤਾਵਾਸ ਕੁਝ ਮ੍ਰਿਤਕ ਦੇ ਪਰਿਵਾਰ ਨਾਲ ਸਪੰਰਕ ਵਿਚ ਹਨ ਅਤੇ ਕੁਝ ਹੋਰ ਵਿਸਥਾਰਤ ਜਾਣਕਾਰੀ ਦੀ ਉਡੀਕ ਕਰ ਰਹੇ ਹਨ, ਤਾਂ ਕਿ ਬਾਕੀ ਪਰਿਵਾਰਾਂ ਨੂੰ ਸੂਚਿਤ ਕੀਤਾ ਜਾ ਸਕੇ।
ਓਮਨ ਦੀ ਸਰਕਾਰੀ ਬੱਸ ਕੰਪਨੀ ਵਾਸਾਲਾਤ ਨੇ ਕਿਹਾ ਕਿ ਇਹ ਹਾਦਸਾ ਮਸਕਟ ਤੋਂ ਦੁਬਈ ਦੇ ਰਸਤੇ ਵਿਚ ਵੀਰਵਾਰ ਨੂੰ ਸ਼ਾਮ ਛੇ ਵਜੇ ਹੋਇਆ ਹੈ।
ਸਮਾਚਾਰ ਏਜੰਸੀ ਏਐਨਆਈ ਨੇ ਬਿਨਾਂ ਨਾਮ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ‘ਹਾਲਾਂਕਿ, ਮਰਨ ਵਾਲਿਆਂ ਦਾ ਅੰਕੜਾ ਅਜੇ ਹੋਰ ਵਧ ਸਕਦਾ ਹੈ, ਕਿਉਂਕਿ ਅੱਠ ਲਾਸ਼ਾ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ। ਮੁਢਲੇ ਇਲਾਜ ਦੇ ਬਾਅਦ ਚਾਰ ਭਾਰਤੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਬਾਕੀ ਤਿੰਨ ਦਾ ਰਾਸ਼ਿਦ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ।’
ਦੁਬਈ ਵਿਚ ਪੁਲਿਸ ਨੇ ਸ਼ੁੱਕਰਵਾਰ ਤੜਕੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸਸ਼ੇਖ ਮੁਹੰਮਦ ਬਿਨ ਜਾਅਦ ਰੋਡ ਦੇ ਸਾਇਨ ਬੋਰਡ ਨਾਲ ਟਕਰਾ ਗਈ। ਹਾਲਾਂਕਿ, ਉਨ੍ਹਾਂ ਇਸਦਾ ਬਿਊਰਾ ਨਹੀਂ ਦਿੱਤਾ ਕਿ ਕਿਵੇਂ ਬਸ ਡਰਾਈਵਰ ਨੇ ਉਸ ਸਾਈਨ ਬੋਰਡ ਨੂੰ ਟੱਕਰ ਮਾਰੀ। ਪਰ ਪੁਲਿਸ ਨੇ ਸੰਕੇਤ ਦਿੱਤਾ ਕਿ ਕਦੇ–ਕਦੇ ਕੁਝ ਲਾਪਰਵਾਹੀ ਨਾਲ ਵੱਡੀ ਘਟਨਾ ਹੋ ਜਾਂਦੀ ਹੈ।

Show More

Related Articles

Leave a Reply

Your email address will not be published. Required fields are marked *

Close