International

ਰੇਨਾਅ-ਫੀਏਟ ਕ੍ਰਾਈਸਲਰ ਰਲੇਵੇਂ ਲਈ ਦੋਵੇਂ ਧਿਰਾਂ ਆਰਜ਼ੀ ਡੀਲ ਉੱਤੇ ਪਹੁੰਚੀਆਂ

ਪੈਰਿਸ, ਫੀਏਟ ਕ੍ਰਾਈਸਲਰ ਤੇ ਫਰਾਂਸ ਦੀ ਰੇਨਾਅ ਕੰਪਨੀ ਨਾਲ ਰਲੇਵੇਂ ਨੂੰ ਲੈ ਕੇ ਬੁੱਧਵਾਰ ਨੂੰ ਦੋਵੇਂ ਧਿਰਾਂ ਆਰਜ਼ੀ ਡੀਲ ਉੱਤੇ ਪਹੁੰਚ ਗਈਆਂ। ਇਹ ਜਾਣਕਾਰੀ ਇਸ ਮੁੱਦੇ ਦੇ ਜਾਣਕਾਰ ਵਿਅਕਤੀ ਵੱਲੋਂ ਦਿੱਤੀ ਗਈ।
ਉਸ ਵਿਅਕਤੀ ਨੇ ਦੱਸਿਆ ਕਿ ਰਲੇਵੇਂ ਦੀ ਯੋਜਨਾ ਲਈ ਇਹ ਡੀਲ ਚੰਗਾ ਸੰਕੇਤ ਹੈ ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਇਸ ਨੂੰ ਮਨਜ਼ੂਰੀ ਵੀ ਮਿਲੇ। ਸਬੰਧਤ ਵਿਅਕਤੀ ਆਪਣੀ ਪਛਾਣ ਜ਼ਾਹਰ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਿਉਂਕਿ ਰੇਨਾਅ ਬੋਰਡ ਅਜੇ ਵੀ ਇਸ ਪ੍ਰਸਤਾਵ ਬਾਰੇ ਵਿਚਾਰ ਚਰਚਾ ਕਰ ਰਿਹਾ ਹੈ। ਇਸ ਰਲੇਵੇਂ ਤੋਂ ਬਾਅਦ ਵੋਲਕਸਵੈਗਨ ਤੇ ਟੌਇਟਾ ਤੋਂ ਬਾਅਦ ਦੁਨੀਆ ਦੀ ਤੀਜੀ ਵੱਡੀ ਕਾਰ ਕੰਪਨੀ ਕਾਇਮ ਹੋਵੇਗੀ। ਇਸ ਨਾਲ ਇੰਡਸਟਰੀ ਦਾ ਰੂਪ ਰੰਗ ਵੀ ਬਦਲ ਸਕਦਾ ਹੈ ਕਿਉਂਕਿ ਕਾਰ ਨਿਰਮਾਤਾ ਕੰਪਨੀਆਂ ਇਲੈਕਟ੍ਰਿਕ ਤੇ ਆਟੋਨੋਮਸ ਗੱਡੀਆਂ ਦਾ ਨਿਰਮਾਣ ਕਰਨ ਦੀ ਦੌੜ ਵਿੱਚ ਲੱਗੀਆਂ ਹੋਈਆਂ ਹਨ।
ਫੀਏਟ ਕ੍ਰਾਈਸਲਰ ਵੱਲੋਂ ਰੇਨਾਅ ਨਾਲ ਰਲੇਵੇਂ ਦਾ ਪ੍ਰਸਤਾਵ ਰੱਖਿਆ ਗਿਆ ਸੀ ਤਾਂ ਕਿ 40 ਬਿਲੀਅਨ ਡਾਲਰ ਦੀ ਕੰਪਨੀ ਖੜ੍ਹੀ ਕੀਤੀ ਜਾ ਸਕੇ ਜੋ ਕਿ ਸਾਲ ਵਿੱਚ 8.7 ਮਿਲੀਅਨ ਗੱਡੀਆਂ ਦਾ ਨਿਰਮਾਣ ਕਰ ਸਕੇ। ਰੇਨਾਅ ਦੇ ਬੋਰਡ ਵੱਲੋਂ ਫੀਏਟ ਕ੍ਰਾਈਸਲਰ ਦੀ ਇਸ ਪੇਸ਼ਕਸ਼ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਪੈਰਿਸ ਤੋਂ ਬਾਹਰ ਮੁਲਾਕਾਤ ਕੀਤੀ ਗਈ ਪਰ ਇਸ ਸਬੰਧੀ ਅੱਧੀ ਰਾਤ ਤੱਕ ਕੋਈ ਐਲਾਨ ਨਹੀਂ ਕੀਤਾ ਜਾ ਸਕਿਆ। ਕੱਲ੍ਹ ਵੀ ਇਸ ਤਰ੍ਹਾਂ ਦੀ ਹੋਈ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਸੀ ਕੀਤਾ ਜਾ ਸਕਿਆ।

Show More

Related Articles

Leave a Reply

Your email address will not be published. Required fields are marked *

Close