Canada

ਕੈਨੇਡਾ ਵਿੱਚ ਚੀਨ ਦੇ ਅੰਬੈਸਡਰ ਮੁੜ ਯੂਰਪ (ਪੈਰਿਸ) ਲਈ ਨਿਯੁਕਤ

ਓਟਵਾ,: ਕੈਨੇਡਾ ਵਿੱਚ ਚੀਨ ਦੇ ਅੰਬੈਸਡਰ ਨੂੰ ਮੁੜ ਯੂਰਪ (ਪੈਰਿਸ) ਲਈ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਨਾਲ ਦੋਵੇਂ ਦੇਸ਼ ਆਪਣੇ ਡਿਪਲੋਮੈਟਸ ਤੋਂ ਵਾਂਝੇ ਹੋ ਗਏ ਹਨ।
ਸੀਟੀਵੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਲੂ ਸ਼ੇਅ ਓਟਵਾ ਵਿੱਚ ਆਪਣੇ ਅਹੁਦੇ ਤੋਂ ਇਸ ਮਹੀਨੇ ਦੇ ਅੰਤ ਵਿੱਚ ਸਿ਼ਫਟ ਹੋ ਕੇ ਫਰਾਂਸ ਵਿੱਚ ਚੀਨ ਦੇ ਅੰਬੈਸਡਰ ਬਣਨਗੇ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਖੇਤੀਬਾੜੀ ਮੰਤਰੀ ਮੈਰੀ-ਕਲਾਡੇ ਬਿਬਿਊ ਨੇ ਆਖਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਡਿਪਲੋਮੈਟਿਕ ਸਬੰਧ ਜਾਰੀ ਰਹਿਣਗੇ। ਇੱਥੇ ਦੱਸਣਾ ਬਣਦਾ ਹੈ ਕਿ ਇਸ ਸਮੇਂ ਚੀਨ ਵਿੱਚ ਕੈਨੇਡਾ ਦਾ ਵੀ ਕੋਈ ਅੰਬੈਸਡਰ ਮੌਜੂਦ ਨਹੀਂ ਹੈ।
ਚੀਨ ਵਿੱਚ ਕੈਨੇਡਾ ਦੇ ਸਾਬਕਾ ਅੰਬੈਸਡਰ ਜੌਹਨ ਮੈਕਲਮ ਵੱਲੋਂ ਜਨਵਰੀ ਵਿੱਚ ਇਹ ਅਹੁਦਾ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਹਵਾਲਗੀ ਸਬੰਧੀ ਜਾਰੀ ਕੇਸ ਸਬੰਧੀ ਟਿੱਪਣੀ ਕੀਤੇ ਜਾਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਮੈਂਗ, ਚੀਨ ਦੀ ਟੈਲੀਕੌਮ ਕੰਪਨੀ ਦੀ ਚੀਫ ਫਾਇਨਾਂਸ਼ੀਅਲ ਅਧਿਕਾਰੀ ਹੈ, ਇਸ ਸਮੇਂ ਫਰਾਡ ਦੇ ਚਾਰਜਿਜ਼ ਵਿੱਚ ਅਮਰੀਕਾ ਵਿੱਚ ਵਾਂਟਿਡ ਹੈ। ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਮੈਂਗ ਦੀ ਗ੍ਰਿਫਤਾਰੀ ਦੇ ਮੱਦੇਨਜ਼ਰ ਹੀ ਦੋ ਕੈਨੇਡੀਅਨਜ਼ ਮਾਈਕਲ ਕੋਵਰਿੱਗ ਤੇ ਮਾਈਕਲ ਸਪੇਵਰ ਨੂੰ ਚੀਨ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close