Punjab

ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਅੱਜ

ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਸ਼ਹਿਰ ਤੇ ਆਲੇ–ਦੁਆਲੇ ਦੇ ਇਲਾਕੇ ਸੁਰੱਖਿਆ ਬਲਾਂ ਦੀ ਛਾਉਣੀ ਬਣੇ ਹੋਏ ਹਨ। ਬਲੂ–ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਟਾਲਣ ਲਈ ਹਰ ਸਾਲ ਇੰਝ ਹੀ ਸਖ਼ਤ ਇੰਤਜ਼ਾਮ ਕੀਤੇ ਜਾਂਦੇ ਹਨ। ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਭਲਕੇਬੀਤੇ ਦਿਨੀਂ ਅਜਨਾਲਾ ਲਾਗੇ ਨਾਕੇ ’ਤੇ ਦੋ ਹਥਗੋਲ਼ੇ ਬਰਾਮਦ ਹੋਣ ਤੋਂ ਬਾਅਦ ਇਸ ਵਾਰ ਇਹ ਸੁਰੱਖਿਆ ਚੌਕਸੀ ਹੋਰ ਵੀ ਵਧਾ ਦਿੱਤੀ ਗਈ ਹੈ। ਅੱਜ ਸ੍ਰੀ ਹਰਿਮੰਦਰ ਸਾਹਿਬ ਤੇ ਟਾਊਨ ਹਾਲ ਦੇ ਬਾਹਰ ਘੁੜਸਵਾਰ ਪੁਲਿਸ ਤੇ ਸੁਰੱਖਿਆ ਬਲਾਂ ਦੀ ਵੱਡੀ ਤਾਇਨਾਤੀ ਕੀਤੀ ਗਈ ਹੈ। ਅੱਜ 6 ਜੂਨ ਨੂੰ ਘੱਲੂਘਾਰਾ ਦਿਵਸ ਹੈ। ਸਾਲ 1984 ’ਚ ਇਸੇ ਦਿਨ ਫ਼ੌਜ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਾਖ਼ਲ ਹੋਈ ਸੀ। ਤਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਕੁਝ ਸਿੱਖ ਜੱਥੇਬੰਦੀਆਂ ਨੇ ਭਲਕੇ 6 ਜੂਨ ਨੂੰ ਅੰਮ੍ਰਿਤਸਰ–ਬੰਦ ਦਾ ਸੱਦਾ ਵੀ ਦਿੱਤਾ ਹੋਇਆ ਹੈ।ਅੰਮ੍ਰਿਤਸਰ ’ਚ ਸੁਰੱਖਿਆ ਚੌਕਸੀ ਹੋਰ ਵਧਾਈ, ਘੱਲੂਘਾਰਾ ਦਿਵਸ ਭਲਕੇ

Show More

Related Articles

Leave a Reply

Your email address will not be published. Required fields are marked *

Close