Canada

ਮੂਲਵਾਸੀ ਮਹਿਲਾਵਾਂ ਤੇ ਕੁੜੀਆਂ ਦੀਆਂ ਮੌਤਾਂ ਨੂੰ ਨਸਲਕੁਸ਼ੀ ਦੱਸਣ ਤੋਂ ਟਰੂਡੋ ਨੇ ਕੀਤਾ ਇਨਕਾਰ

ਕਿਊਬਿਕ, : ਮੂਲਵਾਸੀ ਮਹਿਲਾਵਾਂ ਤੇ ਕੁੜੀਆਂ ਖਿਲਾਫ ਹੋਣ ਵਾਲੀ ਹਿੰਸਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਕਾਇਮ ਕਮੀਸ਼ਨ, ਜਿਸ ਨੂੰ ਫੈਡਰਲ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਏ ਜਾਂਦੇ ਹਨ, ਦਾ ਬਿਆਨ ਸੁਣ ਕੇ ਗੇਰੈਲਡਾਈਨ ਗਾਥੀਅਰ ਨੂੰ ਕਾਫੀ ਰਾਹਤ ਮਿਲੀ। ਉਸ ਦੇ ਹੱਥ ਵਿੱਚ ਆਪਣੀ ਭੈਣ ਲਿੰਨ ਦੀ ਤਸਵੀਰ ਸੀ। ਲਿੰਨ ਦਾ ਕਤਲ 19 ਸਾਲ ਪਹਿਲਾਂ ਹੋ ਚੁੱਕਿਆ ਹੈ। ਗਾਥੀਅਰ ਲਈ ਇਹ ਦਿਨ ਕਾਫੀ ਜਜ਼ਬਾਤੀ ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲਾ ਰਿਹਾ। ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਮਹਿਲਾਵਾਂ ਤੇ ਕੁੜੀਆਂ ਦੀ ਜਾਂਚ ਤੋਂ 231 ਸਿਫਾਰਿਸ਼ਾਂ ਨਿਕਲ ਕੇ ਸਾਹਮਣੇ ਆਈਆਂ ਹਨ ਜਿਨ੍ਹਾਂ ਕਾਰਨ ਸਕਾਰਾਤਮਕ ਮਾਹੌਲ ਬਣਿਆ ਹੈ। ਗਾਥੀਅਰ ਨੇ ਆਖਿਆ ਕਿ ਉਹ ਸਾਰਾ ਕੁੱਝ ਸੁਣਨਾ ਚਾਹੁੰਦੇ ਹਨ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਇਹ ਤਾਂ ਅਜੇ ਸੁ਼ਰੂਆਤ ਹੈ ਤੇ ਸਾਨੂੰ ਪੂਰੀ ਆਸ ਹੈ ਕਿ ਇਸ ਨਾਲ ਤਬਦੀਲੀ ਜ਼ਰੂਰ ਆਵੇਗੀ।
ਪਾਰਲੀਆਮੈਂਟ ਹਿੱਲ ਦੇ ਸਾਹਮਣੇ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਦੇ ਗ੍ਰੈਂਡ ਹਾਲ ਵਿੱਚ ਇਨਕੁਆਇਰੀ ਦੀ ਚੀਫ ਕਮਿਸ਼ਨਰ ਮੈਰੀਅਨ ਬੁੱਲਰ ਨੇ ਆਖਿਆ ਕਿ ਸਰਕਾਰ ਦੇ ਸਾਰੇ ਪੱਧਰ ਤੇ ਪਬਲਿਕ ਸੰਸਥਾਵਾਂ ਇਸ ਮੁੱਦੇ ਨੂੰ ਹੁਣ ਗੰਭੀਰਤਾ ਨਾਲ ਲੈਣ ਲੱਗੀਆਂ ਹਨ। ਕਦੇ ਬੁੱਲਰ ਦੇ ਕਮੀਸ਼ਨ ਵੱਲੋਂ ਇਸ ਮਾਮਲੇ ਨੂੰ ਨਸਲਕੁਸ਼ੀ ਦਾ ਦਰਜਾ ਦਿੱਤਾ ਗਿਆ ਸੀ। ਬੁੱਲਰ ਨੇ ਆਖਿਆ ਕਿ ਬੜੇ ਹੀ ਸਿਸਟੇਮੈਟਿਕ ਢੰਗ ਨਾਲ ਨਸਲੀ ਆਧਾਰ ਉੱਤੇ ਮੂਲਵਾਸੀ ਮਹਿਲਾਵਾਂ ਦੇ ਹੋ ਰਹੇ ਕਤਲ ਤੇ ਉਨ੍ਹਾਂ ਦੇ ਲਾਪਤਾ ਹੋਣ ਪਿੱਛੇ ਇੱਕ ਪੂਰੀ ਕੌਮ ਨੂੰ ਖ਼ਤਮ ਕਰਨ ਦਾ ਮੰਤਵ ਹੀ ਜਿ਼ੰਮੇਵਾਰ ਹੋ ਸਕਦਾ ਹੈ।
ਇਸ ਰਿਪੋਰਟ ਨੂੰ ਸਵੀਕਾਰ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਧੇ ਤੌਰ ਉੱਤੇ ਇਸ ਨੂੰ ਨਸਲਕੁਸ਼ੀ ਦਾ ਨਾਂ ਨਹੀਂ ਦਿੱਤਾ ਗਿਆ। ਇਸ ਦੀ ਥਾਂ ਟਰੂਡੋ ਨੇ ਆਖਿਆ ਕਿ ਮੂਲਵਾਸੀ ਮਹਿਲਾਵਾਂ ਤੇ ਕੁੜੀਆਂ ਖਿਲਾਫ ਹਿੰਸਾ ਕੈਨੇਡਾ ਦੇ ਇਤਿਹਾਸ ਦੇ ਅਵਸੇ਼ਸ਼ ਨਹੀਂ ਹਨ। ਸਗੋਂ ਇਹ ਸੱਭ ਮੌਜੂਦਾ ਹਾਲਾਤ ਦਾ ਨਤੀਜਾ ਹਨ ਤੇ ਨਿਆਂ ਪ੍ਰਬੰਧ ਇੱਥੇ ਆ ਕੇ ਫੇਲ੍ਹ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸਮੇਂ ਸਮੇਂ ਉੱਤੇ ਮੂਲਵਾਸੀ ਮਹਿਲਾਵਾਂ ਦੇ ਗਾਇਬ ਹੋਣ, ਉਨ੍ਹਾਂ ਨਾਲ ਹੋਣ ਵਾਲੀ ਹਿੰਸਾ ਜਾਂ ਉਨ੍ਹਾਂ ਦੀ ਮੌਤ ਬਾਰੇ ਇਹੋ ਆਖਿਆ ਜਾਂਦਾ ਰਿਹਾ ਹੈ ਕਿ ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਰਿਹਾ ਹੈ ਜਾਂ ਅਜਿਹੇ ਮਾਮਲਿਆਂ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਹੈ। ਰਵਾਇਤੀ ਰਸਮਾਂ ਨਿਭਾਉਣ ਤੋਂ ਬਾਅਦ ਕਮਿਸ਼ਨਰਜ਼ ਵੱਲੋਂ ਇਹ ਰਿਪੋਰਟ ਟਰੂਡੋ ਨੂੰ ਸੌਂਪੀ ਗਈ।
ਕ੍ਰਾ

Show More

Related Articles

Leave a Reply

Your email address will not be published. Required fields are marked *

Close