Canada

ਮਿਸੀਸਾਗਾ ਵਿੱਚ ਕਮਰਸ਼ੀਅਲ ਪਲਾਜ਼ਾ ਦੇ ਬਾਹਰ ਛੁਰੇਬਾਜ਼ੀ ਵਿੱਚ ਇੱਕ ਜ਼ਖ਼ਮੀ

ਮਿਸੀਸਾਗਾ,  ਪੀਲ ਰੀਜਨਲ ਪੁਲਿਸ ਵੱਲੋਂ ਸੋਮਵਾਰ ਸਵੇਰੇ ਮਿਸੀਸਾਗਾ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੂੰ ਮੈਕਲਾਫਲਿਨ ਤੇ ਬ੍ਰਿਸਟਲ ਰੋਡਜ਼ ਇਲਾਕੇ ਵਿੱਚ ਸਥਿਤ ਕਮਰਸ਼ੀਅਲ ਪਲਾਜ਼ਾ ਵਿਖੇ ਤੜ੍ਹਕੇ 2:30 ਵਜੇ ਸੱਦਿਆ ਗਿਆ। ਇੱਥੋਂ ਕਿਸੇ ਦੇ ਚਾਕੂ ਨਾਲ ਹੋਏ ਹਮਲੇ ਵਿੱਚ ਜ਼ਖ਼ਮੀ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਇੱਕ 29 ਸਾਲਾ ਵਿਅਕਤੀ ਨੂੰ ਛੁਰੇਬਾਜ਼ੀ ਕਾਰਨ ਜ਼ਖ਼ਮੀ ਹਾਲਤ ਵਿੱਚ ਪਾਇਆ।
ਇਲਾਜ ਲਈ ਉਸ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ ਤੇ ਅਜੇ ਤੱਕ ਉਸ ਦੇ ਥਹੁ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਂਚਕਾਰਾਂ ਵੱਲੋਂ ਅਜੇ ਤੱਕ ਮਸ਼ਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

 

Show More

Related Articles

Leave a Reply

Your email address will not be published. Required fields are marked *

Close