Canada

ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ 20 ਸਾਲਾ ਮਸ਼ਕੂਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਹੈਮਿਲਟਨ, ਹੈਮਿਲਟਨ ਸਟਰੀਟ ਉੱਤੇ ਟੋਰਾਂਟੋ ਰੈਪਟਰਜ਼ ਦੀ ਗੇਮ 1 ਦੀ ਜਿੱਤ ਦੇ ਜਸ਼ਨ ਮਨਾ ਰਹੇ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ 20 ਸਾਲਾ ਮਸ਼ਕੂਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਨੂੰ ਸ਼ੁੱਕਰਵਾਰ ਰਾਤੀਂ 12:30 ਵਜੇ ਸ਼ਰਮਨ ਐਵਨਿਊ ਤੇ ਬਾਰਟਨ ਸਟਰੀਟ ਉੱਤੇ ਸੱਦਿਆ ਗਿਆ ਜਿੱਥੇ ਰੈਪਟਰਜ਼ ਦੀ ਗੇਮ ਵੇਖਣ ਤੋਂ ਬਾਅਦ ਇੱਕ ਗਰੁੱਪ ਆਪਣੇ ਘਰਾਂ ਦੇ ਬਾਹਰ ਨਿਕਲ ਕੇ ਜਿੱਤ ਦੇ ਜਸ਼ਨ ਮਨਾ ਰਿਹਾ ਸੀ। ਜਾਂਚਕਾਰਾਂ ਨੇ ਦੱਸਿਆ ਕਿ ਇੱਕ ਪੁਰਸ਼ ਮਸ਼ਕੂਕ ਆਪਣੀ ਲਾਲ ਰੰਗ ਦੀ ਵੋਕਸਵੈਗਨ ਜੈਟਾ ਸੇਡਾਨ ਵਿੱਚ ਉੱਥੇ ਪਹੁੰਚਿਆ ਤੇ ਕੁੱਝ ਸੈਕਿੰਡ ਦੇ ਫੋਰ ਵਿੱਚ ਉਸ ਨੇ ਜਸ਼ਨ ਮਨਾ ਰਹੇ ਗਰੁੱਪ ਦੇ ਲੋਕਾਂ ਨਾਲ ਬਹਿਸਨਾਂ ਸ਼ੁਰੂ ਕਰ ਦਿੱਤਾ ਤੇ ਚਾਕੂ ਕੱਢ ਲਿਆ।
ਉਸ ਮਸ਼ਕੂਕ ਨੇ ਕਥਿਤ ਤੌਰ ਉੱਤੇ 23 ਸਾਲਾ ਤਾਇਕੁਆਨ ਬ੍ਰਾਊਨ ਨੂੰ ਚਾਕੂ ਮਾਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਬ੍ਰਾਊਨ ਬਾਰਟਨ ਸਟਰੀਟ ਦੇ ਉੱਤਰ ਵੱਲ ਐਲੇਵੇਅ ਉੱਤੇ ਲੜਖੜਾ ਕੇ ਡਿੱਗ ਪਿਆ ਤੇ ਉੱਥੋਂ ਮਸ਼ਕੂਕ ਭੱਜ ਨਿਕਲਿਆ। ਪੈਰਾਮੈਡਿਕਸ ਵੱਲੋਂ ਬ੍ਰਾਊਨ ਨੂੰ ਹੈਮਿਲਟਨ ਦੇ ਜਨਰਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸੁ਼ੱਕਰਵਾਰ ਸ਼ਾਮ ਤੱਕ ਪੁਲਿਸ ਨੇ ਮਸ਼ਕੂਕ ਦੀ ਪਛਾਣ ਕਰਕੇ ਉਸ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ। ਸ਼ਨਿੱਚਰਵਾਰ ਦੁਪਹਿਰ ਦੇ 3:00 ਵਜੇ ਪੁਲਿਸ ਨੇ ਮਸ਼ਕੂਕ ਦਾ ਪਤਾ ਲਾ ਲਿਆ ਤੇ ਉਸ ਨੂੰ ਫਰਸਟ ਡਿਗਰੀ ਮਰਡਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਮਗਰੋਂ ਚਾਰਜ ਕੀਤਾ ਗਿਆ ਹੈ। ਮਸ਼ਕੂਕ ਦੀ ਪਛਾਣ ਡਾਇਲਨ ਮੌਨੀਜ਼ ਦੁਆਰਤੇ ਵਜੋਂ ਕੀਤੀ ਗਈ।

Show More

Related Articles

Leave a Reply

Your email address will not be published. Required fields are marked *

Close