National

ਭਾਰਤੀ ਪ੍ਰਧਾਨ ਮੰਤਰੀ ਮੋਦੀ ਤੀਜੀ ਵਾਰ ਬਣੇ ਦੁਨੀਆਂ ਦੇ ਸਭ ਤੋਂ ਲੋਕਪਿ੍ਰਅ ਨੇਤਾ

ਨਵੀਂ ਦਿੱਲੀ- : ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਮੁੜ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਅਮਰੀਕੀ ਡੇਟਾ ਇੰਟੈਲੀਜੈਂਸ ਫਰਮ ‘ਦ ਮੌਰਨਿੰਗ ਕੰਸਲਟ’ ਦੇ ਸਰਵੇ ਮੁਤਾਬਕ , ਪ੍ਰਧਾਨ ਮੰਤਰੀ ਮੋਦੀ ਨੇ ਅਪਰੂਵਲ ਰੇਟਿੰਗ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਦੁਨੀਆ ਦੇ 22 ਦੇਸ਼ਾਂ ਦੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 78 ਪ੍ਰਤੀਸ਼ਤ ਹੈ। ਇਸ ਲਿਸਟ ਵਿਚ ਅਮਰੀਕੀ ਰਾਟਰਪਤੀ ਬਾਈਡਨ 40 ਪ੍ਰਤੀਸ਼ਤ ਦੀ ਰੇਟਿੰਗ ਦੇ ਨਾਲ ਸੱਤਵੀਂ ਨੰਬਰ ’ਤੇ ਹੈ। ਪਿਛਲੀ ਵਾਰ ਉਹ 11ਵੇਂ ਨੰਬਰ ’ਤੇ ਸੀ। ਬ੍ਰਿਟੇਨ ਦੇ ਪੀਐਮ ਰਿਸ਼ੀ ਸੁਨਕ 16ਵੇਂ ਸਥਾਨ ’ਤੇ ਹੈ।

Show More

Related Articles

Leave a Reply

Your email address will not be published. Required fields are marked *

Close