International

ਵਾਈਟ ਹਾਊਸ ਨੇੜੇ ਖੁਦ ਨੂੰ ਅੱਗ ਲਾਉਣ ਵਾਲੇ ਭਾਰਤੀ ਦੀ ਮੌਤ

ਵਾਸ਼ਿੰਗਟਨ, ਪੁਲਸ ਨੇ ਅੱਜ ਦੱਸਿਆ ਕਿ ਵਾਈਟ ਹਾਊਸ ਦੇ ਨੇੜੇ 33 ਸਾਲਾ ਭਾਰਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਵਾਈਟ ਹਾਊਸ ਨੇੜੇ ਮੈਰੀਲੈਂਡ ਵਿੱਚ ਬੇਥੇਸਡਾ ਦੇ 52 ਏਕੜਦੇ ਜਨਤਕ ਪਾਰਕ ਐਲਿਪਸ ਵਿੱਚ ਅਰਨਵ ਗੁਪਤਾ ਨੇ ਖੁਦ ਨੂੰ ਅੱਗ ਲਾ ਲਈ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਯੂਨਾਈਟਿਡ ਸਟੇਟਸ ਪਾਰਕ ਪੁਲਸ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਅੱਗ ਬੁਝਾਉਣ ਤੋਂ ਬਾਅਦ ਗੁਪਤਾ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ, ਪਰ ਅੱਜ ਸਵੇਰੇ ਉਸ ਦੀ ਮੌਤ ਹੋ ਗਈ ਹੈ। ਅਮਰੀਕੀ ਖੁਫੀਆ ਸਰਵਿਸ ਵੱਲੋਂ ਜਾਰੀ ਕੀਤੇ ਟਵੀਟ ਦੇ ਮੁਤਾਬਕ ਦੁਪਹਿਰੇ 12:20 ਮਿੰਟ ਉਤੇ ਗੁਪਤਾ ਨੇ ਕਾਂਸੀਟਿਊਸ਼ਨ ਐਵੇਨਿਊ ਨੇੜੇ ਐਲਿਪਸੀ ਵਿੱਚ ਖੁਦ ਨੂੰ ਅੱਗ ਲਾ ਲਈ। ਅਧਿਕਾਰੀ ਮੌਕੇ ਉੱਤੇ ਹਨ ਤੇ ਸ਼ੁਰੂਆਤੀ ਜਾਂਚ ਵਿੱਚ ਨੈਸ਼ਨਲ ਪਾਰਕ ਸਰਵਿਸ ਅਤੇ ਯੂ ਐੱਸਪਾਰਕ ਪੁਲਸ ਦੀ ਮਦਦ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਗੁਪਤਾ ਪਰਿਵਾਰ ਨੇ ਬੁੱਧਵਾਰ ਸਵੇਰੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਅਧਿਕਾਰੀਆਂ ਨੇ ਉਨ੍ਹਾਂ ਦੀ ਤਲਾਸ਼ ਵਿੱਚ ਨੋਟਿਸ ਵੀ ਜਾਰੀ ਕੀਤਾ ਸੀ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੇ ਆਖਰੀ ਵਾਰ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਕਰੀਬ 9:20 ਮਿੰਟ ਉੱਤੇ ਦੇਖਿਆ ਸੀ, ਜਦੋਂ ਉਹ ਵਾਈਟ ਹਾਊਸ ਤੋਂ ਕਰੀਬ 16 ਕਿਲੋਮੀਟਰ ਉੱਤਰ-ਪੂਰਬ ਵਿੱਚ ਸਿੰਡੀ ਲੇਨ ਵਿਚਲੇ ਆਪਣੇ ਘਰੋਂ ਨਿਕਲੇ ਸਨ। ਮਾਂਟਗੁਮਰੀ ਕਾਊਂਟੀ ਪੁਲਸ ਦੇ ਦੱਸਣ ਮੁਤਾਬਕ ਪਰਿਵਾਰ ਗੁਪਤਾ ਦੀ ਸਰੀਰਕ ਤੇ ਭਾਵਨਾਤਮਕ ਸੁੱਖ-ਸਾਂਦ ਲਈ ਚਿੰਤਤ ਸੀ। ਵਾਸ਼ਿੰਗਟਨ ਡੀਸੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close