International

‘ਰਾਇਸ਼ੁਮਾਰੀ–2020’ ਤੋਂ ਪਹਿਲਾਂ ਗੁਰਪਤਵੰਤ ਪਨੂੰ ਨੇ ਵਧਾਈਆਂ ਸਰਗਰਮੀਆਂ

ਹੁਣ ਜਦੋਂ ਬਲੂ–ਸਟਾਰ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੰਘਾਂ ਤੇ ਸਿੰਘਣੀਆਂ ਦੀ 35ਵੀਂ ਬਰਸੀ ਮਨਾਉਣ ਦੀਆਂ ਤਿਆਰੀਆਂ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀਆਂ ਹਨ; ਉਸ ਦੇ ਨਾਲ ਹੀ ਅਜਿਹੀਆਂ ਹੀ ਤਿਆਰੀਆਂ ਪੰਜਾਬ ਦੇ ਨਾਲ–ਨਾਲ ਵਿਦੇਸ਼ ਵਿੱਚ ਵੀ ਕਈ ਥਾਵਾਂ ’ਤੇ ਵੀ ਚੱਲਣ ਦੀਆਂ ਖ਼ਬਰਾਂ ਆ ਰਹੀਆਂ ਹਨ।
‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਇਸ ਮੌਕੇ ਆਪਣੀਆਂ ਸਰਗਰਮੀਆਂ ਕਾਫ਼ੀ ਜ਼ਿਆਦਾ ਵਧਾ ਦਿੱਤੀਆਂ ਹਨ। ਆਉਂਦੀ ਛੇ ਜੂਨ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਖ਼ਾਸ ਸ਼ਰਧਾਂਜਲੀ ਪ੍ਰੋਗਰਾਮ ਰੱਖੇ ਗਏ ਹਨ।
ਇਸ ਦੇ ਨਾਲ ਹੀ ਪਨੂੰ ਵੱਲੋਂ ‘ਰਾਇਸ਼ੁਮਾਰੀ – 2020’ ਦੀਆਂ ਤਿਆਰੀਆਂ ਵੀ ਪੂਰੇ ਜ਼ੋਰਾਂ ’ਤੇ ਹਨ। ਉਸ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਵਿਰੋਧੀ ਬਹੁਤ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਹਨ। ਇੱਕ ਈ–ਮੇਲ ਮੁਹਿੰਮ ਸਮੇਤ ਹੋਰ ਬਹੁਤ ਸਾਰੀਆਂ ਮੁਹਿੰਮਾਂ ਵਿੱਢਣ ਦੀ ਗੱਲ ਵੀ ਕੀਤੀ ਗਈ ਹੈ।
ਹੁਣ ਵੇਖਣਾ ਇਹ ਹੈ ਕਿ ਅਮਰੀਕਾ ਸਥਿਤ ਭਾਰਤ ਸਰਕਾਰ ਦੇ ਨੁਮਾਇੰਦੇ, ਖ਼ਾਸ ਤੌਰ ਉੱਤੇ ਸਫ਼ੀਰ/ਰਾਜਦੂਤ ਇਨ੍ਹਾਂ ‘ਭਾਰਤ–ਵਿਰੋਧੀ ਗਤੀਵਿਧੀਆਂ’ ਲਈ ਕੀ ਸਟੈਂਡ ਲੈਂਦੇ ਹਨ।

Show More

Related Articles

Leave a Reply

Your email address will not be published. Required fields are marked *

Close