National

ਮੋਦੀ 6,000 VIPs ਦੀ ਮੌਜੂਦਗੀ ’ਚ ਵੀਰਵਾਰ ਨੂੰ PM ਵਜੋਂ ਚੁੱਕਣਗੇ ਸਹੁੰ

ਭਲਕੇ ਵੀਰਵਾਰ, 30 ਮਈ ਨੂੰ ਸ੍ਰੀ ਨਰਿੰਦਰ ਦਾਮੋਦਰਦਾਸ ਮੋਦੀ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ (PM) ਵਜੋਂ ਸ਼ਾਮੀਂ 7:00 ਵਜੇ ਸਹੁੰ ਚੁੱਕਣਗੇ। ਇਸ ਮੌਕੇ ਬਹੁਤ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ ਸਮੇਤ ਹੋਰ 6,000 ਤੋਂ ਵੀ ਵੱਧ VIP (ਬੇਹੱਦ ਅਹਿਮ ਸ਼ਖ਼ਸੀਅਤਾਂ) ਮਹਿਮਾਨ ਰਾਸ਼ਟਰਪਤੀ ਭਵਨ ’ਚ ਮੌਜੂਦ ਰਹਿਣਗੇ।
ਇਸ ਵਿਸ਼ਾਲ ਸਹੁੰ–ਚੁਕਾਈ ਸਮਾਰੋਹ ’ਚ ਵਿਰੋਧੀ ਧਿਰ ਦੇ ਆਗੂ ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਸਾਰੇ ਰਾਜਪਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸੰਸਦ ਦੇ ਦੋਵੇਂ ਸਦਨਾਂ ਦੇ ਮੈਂਬਰ ਤੇ ਸੂਬਿਆਂ ਦੇ ਸੀਨੀਅਰ ਭਾਜਪਾ ਆਗੂ ਮੌਜੂਦ ਰਹਿਣਗੇ। ਇਸ ਮੌਕੇ ਲਈ ਸਾਬਕਾ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੂੰ ਸੱਦਾ–ਪੱਤਰ ਭੇਜੇ ਗਏ ਹਨ।
ਇਸ ਤੋਂ ਇਲਾਵਾ ‘ਬਿਮਸਟੈਕ’ (BIMSTEC – Bay of Bengal Initiative for Multi-Sectoral Technical and Economic Cooperation) ਨੂੰ ਇਸ ਸਹੁੰ–ਚੁਕਾਈ ਸਮਾਰੋਹ ਲਈ ਸੱਦਿਆ ਗਿਆ ਹੈ। ਇਹ ਸਮਾਰੋਹ ਦਰਬਾਰ ਹਾਲ ’ਚ ਨਹੀਂ, ਸਗੋਂ ਰਾਸ਼ਟਰਪਤੀ ਭਵਨ ਦੇ ਅਗਲੇ ਹਿੱਸੇ ’ਚ ਹੋਵੇਗਾ।
ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਚੌਥੀ ਵਾਰ ਹੋਵੇਗਾ ਕਿ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਦੇ ਅਗਲੇ ਹਿੱਸੇ ’ਚ ਸਹੁੰ ਚੁੱਕੇਗਾ। ਇਹ ਹਿੱਸਾ ਭਵਨ ਦੇ ਮੁੱਖ ਗੇਟਾਂ ਤੋਂ ਲੈ ਕੇ ਮੁੱਖ ਇਮਾਰਤ ਦੇ ਵਿਚਕਾਰ ਪੈਂਦਾ ਹੈ। ਇਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪੇਈ ਤੇ ਚੰਦਰਸ਼ੇਖਰ ਨੇ ਵੀ ਰਾਸ਼ਟਰਪਤੀ ਭਵਨ ਦੇ ਅਗਲੇ ਹਿੱਸੇ ਵਿੱਚ ਸਹੁੰ ਚੁੱਕੀ ਸੀ।

Show More

Related Articles

Leave a Reply

Your email address will not be published. Required fields are marked *

Close