Canada

ਫੰਡਾਂ ਵਿੱਚ ਕਟੌਤੀ ਦਾ ਫੈਸਲਾ ਵਾਪਿਸ ਲਏ ਜਾਣ ਦੇ ਬਾਵਜੂਦ ਮੇਅਰ ਪਰੇਸ਼ਾਨ

ਬਰੈਂਪਟਨ, : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮਿਉਂਸਪਲ ਕਮੇਟੀਆਂ ਨੂੰ ਦਿੱਤੇ ਜਾਣ ਵਾਲੇ ਫੰਡਾਂ ਵਿੱਚ ਕੀਤੀਆਂ ਕਟੌਤੀਆਂ ਨੂੰ ਵਾਪਸ ਲੈ ਲਿਆ ਹੈ। ਪਰ ਉਨ੍ਹਾਂ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਕਿ ਅਗਲੇ ਸਾਲ ਕੀ ਬਣੇਗਾ?
ਸੋਮਵਾਰ ਨੂੰ ਪ੍ਰੋਵਿੰਸ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਬ੍ਰਾਊਨ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਕਾਰਾਤਮਕ ਖਬਰ ਹੈ। ਉਨ੍ਹਾਂ ਆਖਿਆ ਕਿ ਉਹ ਉਮੀਦ ਕਰਦੇ ਹਨ ਕਿ ਪ੍ਰੋਵਿੰਸ ਆਪਣੇ ਖਰਚੇ ਦਾ ਧਿਆਨ ਰੱਖੇ, ਮਿਉਂਸਪੈਲਿਟੀਜ਼ ਵੱਲੋਂ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਸੇਵਾਵਾਂ ਸਬੰਧੀ ਫੰਡਾਂ ਵਿੱਚ ਕਟੌਤੀਆਂ ਨਾਲ ਕੁੱਝ ਨਹੀਂ ਸੰਵਰਨ ਵਾਲਾ।
ਉਨ੍ਹਾਂ ਅੱਗੇ ਆਖਿਆ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਰਕਾਰ ਵੱਲੋਂ ਆਪਣੀ ਭੁੱਲ ਸੁਧਾਰ ਲਈ ਗਈ ਹੈ। ਬ੍ਰਾਊਨ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਅਗਲੇ ਸਾਲ ਵੀ ਉਨ੍ਹਾਂ ਨੂੰ ਇਸ ਸਥਿਤੀ ਵਿੱਚੋਂ ਨਾ ਲੰਘਣਾ ਪਵੇ। ਉਨ੍ਹਾਂ ਆਖਿਆ ਕਿ ਡਰ ਇਸ ਗੱਲ ਦਾ ਹੈ ਕਿ ਅੱਜ ਤੋਂ ਛੇ ਮਹੀਨੇ ਬਾਅਦ ਕਿਤੇ ਮੁੜ ਇਸ ਮੁੱਦੇ ਉੱਤੇ ਬਹਿਸ ਕਰਦੇ ਨਜ਼ਰ ਆਈਏ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਹ ਇੱਕ ਵਾਰੀ ਮੁੜ ਇਹ ਵਾਅਦਾ ਕਰਦੇ ਹਨ ਕਿ ਪ੍ਰੋਵਿੰਸ ਆਪਣੇ ਬਜਟ ਵਿੱਚ ਕਟੌਤੀਆਂ ਕਰਨ ਵੱਲ ਵਧੇਰੇ ਧਿਆਨ ਦੇਵੇਗੀ। ਪਰ ਉਨ੍ਹਾਂ ਇਹ ਵੀ ਆਖਿਆ ਕਿ ਉਹ ਮਿਉਂਸਪੈਲਿਟੀਜ਼ ਨੂੰ ਵੀ ਇਹ ਪਤਾ ਲਾਉਣ ਲਈ ਹੋਰ ਸਮਾਂ ਦੇ ਰਹੇ ਹਨ ਕਿ ਖਰਚਿਆਂ ਵਿੱਚ ਕਟੌਤੀ ਕਿੱਥੋਂ ਕੀਤੀ ਜਾ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close