National

ਭਾਰਤ ਪਾਕਿ ਦੇ ਤਕਨੀਕੀ ਮਾਹਰਾਂ ਦੀ ਮੀਟਿੰਗ ਅਜੇ ਜਾਰੀ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਜ਼ੀਰੋ ਲਾਈਨ ‘ਤੇ 27 ਮਈ ਨੂੰ ਭਾਰਤ ਪਾਕਿ ਦੇ ਤਕਨੀਕੀ ਮਾਹਰਾਂ ਦੀ ਮੀਟਿੰਗ ਅਜੇ ਜਾਰੀ ਹੈ।
ਮੀਟਿੰਗ ਵਿੱਚ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦੀ ਸਮੀਖਿਆ ਅਤੇ ਦੋਹਾਂ ਮੁਲਕਾਂ ਦੇ ਪੁਲ’ ਤੇ ਪ੍ਰਵਾਨਤ ਗੇਟਾਂ ਦੇ ਡਿਜ਼ਾਇਨ ਦੀ ਚਰਚਾ ਹੋਣ ਦੀ ਵੀ ਚਰਚਾ ਹੈ।
ਪਹਿਲਾਂ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਪਹਿਲੀ ਮੀਟਿੰਗ 14 ਮਾਰਚ ਨੂੰ ਅਟਾਰੀ ਵਿਖੇ ਹੋਈ ਸੀ।
ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਨੇ ਨਰੋਵਾਲ ਸਥਿਤ ਗੁਰਦੁਆਰਾ ਦਰਬਾਰ ਸਾਹਿਰ ਨੂੰ ਪੰਜਾਬ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ। ਲਾਂਘਾ ਬਣਨ ਤੋਂ ਬਾਅਦ ਭਾਰਤੀ ਸਿੱਖਾਂ ਨੂੰ ਬਿਨਾ ਵੀਜ਼ਾ ਦੇ ਪਾਕਿਸਤਾਨ ਸਥਿਤ ਆਪਣੇ ਗੁਰਧਾਮਾਂ ਤੱਕ ਜਾਣ ਦੀ ਇਜਾਜ਼ਤ ਹੋਵੇਗੀ।

Show More

Related Articles

Leave a Reply

Your email address will not be published. Required fields are marked *

Close