Sports

ਚੋਣਾਂ ਪਿੱਛੋਂ ਮਜ਼ਬੂਤ ਕਾਂਗਰਸੀ ਆਗੂ ਵਜੋਂ ਉੱਭਰੇ ਕੈਪਟਨ, ਨਵਜੋਤ ਸਿੱਧੂ ਲਈ ‘ਮਾੜੀ ਖ਼ਬਰ’

ਆਮ ਚੋਣਾਂ ਦੌਰਾਨ ਪੰਜਾਬ ’ਚ ਕਾਂਗਰਸ ਨੂੰ ਮਿਲੀਆਂ ਵੱਡੀਆਂ ਜਿੱਤਾਂ ਤੋਂ ਬਾਅਦ ਯਕੀਨੀ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਆਪਣੀ ਪਾਰਟੀ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਹੋ ਗਈ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਰਾਸ਼ਟਰੀ ਹਾਈ ਕਮਾਂਡ ਦੀ ਹਾਲਤ ਇਸ ਵੇਲੇ ਬਹੁਤ ਪਤਲੀ ਬਣੀ ਹੋਈ ਹੈ। 23 ਮਈ ਦੇ ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇੱਕ ਮਜ਼ਬੂਤ ਨੇਤਾ ਵਜੋਂ ਉੱਭਰੇ ਹਨ; ਇਹ ਖ਼ਬਰ ਉਨ੍ਹਾਂ ਦੇ ਮੁੱਖ ਸਿਆਸੀ ਸ਼ਰੀਕ ਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਲਈ ਮਾੜੀ ਹੋ ਸਕਦੀ ਹੈ। ਚੇਤੇ ਰਹੇ ਕਿ ਹਾਲੇ ਪਿਛਲੇ ਹਫ਼ਤੇ ਹੀ ਸ੍ਰੀ ਸਿੱਧੂ ਨੇ ਕੈਪਟਨ ’ਤੇ ਸਿੱਧਾ ਸਿਆਸੀ ਹਮਲਾ ਬੋਲਿਆ ਸੀ।

Show More

Related Articles

Leave a Reply

Your email address will not be published. Required fields are marked *

Close