International

ਕੌਣ ਬਣੇਗਾ ਬ੍ਰਿਟੇਨ ਦਾ ਅਗਲਾ ਪੀਐਮ, ਰੇਸ ‘ਚ ਬੱਸ ਡਰਾਈਵਰ ਦੇ ਪੁੱਤਰ ਸਮੇਤ ਇਹ ਪੰਜ ਨਾਂ ਸ਼ਾਮਲ

ਲੰਦਨਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬ੍ਰਿਟੇਨ ‘ਚ ਹੁਣ ਤਕ ਟੌਪ ਪੋਸਟ ਦੇ ਲਈ ਨਵੇਂ ਨਾਂਅ ‘ਤੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਹੁਣ ਜਾਣੋ ਕੌਣਕੌਣ ਹਨ ਜੋ ਇਸ ਲਿਸਟ ‘ਚ ਸ਼ਾਮਲ ਹਨ। ਬੋਰਿਸ ਜੋਨਸਨਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਅਹੂਦੇ ਲਈ ਜਿਸ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ ਉਹ ਹੈ ਬੋਰਿਸ ਜੋਨਸਨ। ਇਸ ਨੇਤਾ ਨੇ ਬ੍ਰੈਕਜ਼ਿਟ ਡੀਲ ‘ਤੇ ਪੀਐਮ ਥੇਰੇਸਾ ‘ਚ ਰਣਵੀਤੀ ਨੂੰ ਨਾਖ਼ੁਸ਼ ਹੁੰਦੇ ਹੋਏ ਫਾਰੇਨ ਸੇਕੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਹ ਦੇਸ਼ ‘ਚ ਹਰ ਮੁੱਦੇ ‘ਤੇ ਬੋਲਦੇ ਹਨ। ਬੋਰਿਸ ਨੇ2016 ‘ਚ ਲੋਕਾਂ ਨੂੰ ਬ੍ਰੈਕਜ਼ਿਟ ਦੇ ਪੱਖ ‘ਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਸੀ। ਡੋਮੀਨਿਕ ਰਾਬ: 45 ਸਾਲਾ ਡੋਮੀਨਿਕ ਰਾਬ ਨੂੰ ਪਾਰਟੀ ‘ਚ ਨੌਜਵਾਨ ਨੇਤਾ ਦੇ ਤੌਰ ‘ਤੇ ਦੇਖੀਆ ਜਾਂਦਾ ਹੈ। ਕੰਜ਼ਰਵੇਟੀਵ ਨੇਤਾ ਰਾਬ ਨੇ ਥੇਰੇਸਾ ਨਾਲ ਰਣਨੀਤੀ ਮੁੱਦੇ ‘ਤੇ ਅਸਹਿਮਤੀ ਤੋਂ ਬਾਅਦ ਇਨ੍ਹਾਂ ਨੇ ਵੀ ਕੈਬਿਨਟ ਤੋਂ ਅਸਤੀਫਾ ਦੇ ਦਿੱਤਾ ਸੀ। ਜੇਰੇਮੀ ਹੰਟਬੋਰਿਸ ਦੇ ਅਸਤੀਫੇ ਤੋਂ ਬਾਅਦ ਵਿਦੇਸ਼ ਸਕੱਤਰ ਦਾ ਅਹੁਦਾ ਜੇਰੇਮੀ ਹੰਟ ਨੇ ਸਾਂਭਿਆ ਸੀ। ਉਹ ਬ੍ਰੈਕਜ਼ਿਟ ਡੀਲ ਦੇ ਪੱਖ ‘ਚ ਆਪਣੇ ਹਮਲਾਵਰ ਬਿਆਨਾਂ ਕਰਕੇ ਚਰਚਾ ‘ਚ ਰਹੇ ਸੀ। ਹਾਲ ਹੀ ‘ਚ ਉਨ੍ਹਾਂ ਨੇ ਯੂਰੋਪੀਅਨ ਯੁਨੀਅਨ ਦੀ ਤੁਲਨਾ ਸੋਵੀਅਤ ਸੰਘ ਨਾਲ ਕੀਤੀ। ਜਿਸ ਤੋਂ ਬਾਅਦ ਬ੍ਰੈਕਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਉਸ ਦਾ ਸਾਥ ਦਿੱਤਾ। 52 ਸਾਲਾ ਜੇਰੇਮੀ ਕਈ ਅਹੁਦੇ ਸੰਭਾਲ ਚੁੱਕੇ ਹਨ।
ਸਾਜਿਦ ਜਾਵੇਦਸਾਜਿਦ ਜਾਵੇਦ ਦਾ ਬੈਕਗ੍ਰਾਉਂਡ ਸਭ ਤੋਂ ਜ਼ਿਆਦਾ ਕਮਜ਼ੋਰ ਹੈ। ਉਹ ਪਾਕਿਸਤਾਨੀ ਮੂਲ ਦੇ ਹਨ ਅਤੇ ਅਜੇ ਗ੍ਰਹਿ ਸਕੱਤਰ ਦੇ ਅਹੁਦੇ ‘ਤੇ ਹਨ। ਇਸ ਦੇ ਪਿਤਾ ਬੱਸ ਡ੍ਰਾਈਵਰ ਸੀ। ਇਸ ਤੋਂ ਪਹਿਲਾਂ ਜਾਵੇਦ ਬੈਂਕਿੰਗ ਇੰਡਸਟਰੀ ‘ਚ ਸੀ। ਐਂਡ੍ਰੀਆ ਲੀਡਸਮ: 56 ਸਾਲ ਦੀ ਐਂਡ੍ਰੀਆ ਲੀਡਸਮ ਨੇ ਇਸੇ ਹਫਤੇ ਹਾਊਸ ਆਫ ਕਾਮਨਸ ਦੀ ਨੇਤਾ ਦੇ ਅਹੂਦੇ ਤੋਂ ਅਸਤੀਫਾ ਦਿੱਤਾ ਹੈ। 2016 ‘ਚ ਜਦੋਂ ਪੀਐਮ ਅਹੁਦੇ ਲਈ ਚੋਣ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਐਂਡ੍ਰੀਆ ਅਤੇ ਟੇਰੇਸਾ ‘ਚ ਪੂਰੀ ਟੱਕਰ ਸੀ। ਇਸ ਬਾਰ ਉਸ ਨੂੰ ਪੀਐਮ ਅਹੂਦੇ ਲਈ ਅੱਗੇ ਮਨਿਆ ਜਾ ਰਿਹਾ ਹੈ। ਬ੍ਰੈਕਜ਼ਿਟ ਡੀਲ ਦੇ ਪੱਖ ‘ਚ ਬੋਲਣ ਵਾਲਿਆਂ ‘ਚ ਐਂਡ੍ਰੀਆ ਸਭ ਤੋਂ ਅੱਗੇ ਰਹਿੰਦੀ ਹੈ।

Show More

Related Articles

Leave a Reply

Your email address will not be published. Required fields are marked *

Close