Canada

ਸਾਡੀ ਸਰਕਾਰ ਆਉਣ ਉੱਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਸਖ਼ਤ ਸਜ਼ਾਵਾਂ ਲਾਗੂ ਕਰਾਵਾਂਗੇ: ਸ਼ੀਅਰ

ਓਟਵਾ,  ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਅਗਲੀਆਂ ਚੋਣਾਂ ਜਿੱਤਦੀ ਹੈ ਤਾਂ ਉਹ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਸਖ਼ਤ ਸਜ਼ਾਵਾਂ ਲਾਗੂ ਕਰਵਾਉਣਗੇ। ਇਸ ਤਹਿਤ ਕਿਸੇ ਵੀ ਬੱਚੇ ਖਿਲਾਫ ਕੀਤੇ ਗਏ ਗੰਭੀਰ ਜਿਨਸੀ ਅਪਰਾਧ ਲਈ ਘੱਟ ਤੋਂ ਘੱਟ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਨੂੰ ਯਕੀਨੀ ਬਣਾਇਆ ਜਾਵੇਗਾ।
ਸ਼ੀਅਰ ਨੇ ਆਖਿਆ ਕਿ ਮੌਜੂਦਾ ਸਜ਼ਾਵਾਂ, ਜੋ ਕਿ ਅਪਰਾਧ ਦੀ ਰੇਂਜ ਉੱਤੇ ਨਿਰਭਰ ਕਰਦੀਆਂ ਹਨ, ਅਕਸਰ ਛੋਟੀਆਂ ਹੁੰਦੀਆਂ ਹਨ। ਕੰਜ਼ਰਵੇਟਿਵਜ਼ ਅਜਿਹੇ ਕਾਨੂੰਨ ਨੂੰ ਅਪਡੇਟ ਕਰਨਗੇ ਤਾਂ ਕਿ ਇਸ ਤਰ੍ਹਾਂ ਦੇ ਜੁਰਮ ਲਈ ਦਿੱਤੀ ਜਾਣ ਵਾਲੀ ਸਜ਼ਾ ਜੁਰਮ ਦੀ ਤੀਬਰਤਾ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾਵੇ। ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਵੱਲੋਂ ਇਸ ਪੇਸ਼ਕਸ਼ ਦਾ ਖੁਲਾਸਾ ਕਿਊਬਿਕ ਵਿੱਚ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਕਿਸੇ ਵੀ ਸਮਾਜ ਬਾਰੇ ਇਸ ਗੱਲ ਤੋਂ ਪਤਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੇ ਕਮਜੋ਼ਰ ਲੋਕਾਂ ਦੀ ਹਿਫਾਜ਼ਤ ਕਿਸ ਤਰ੍ਹਾਂ ਕਰਦਾ ਹੈ ਤੇ ਮੌਜੂਦਾ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਹੋ ਰਹੀ ਹੈ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਐਂਡਰਿਊ ਸ਼ੀਅਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਬੱਚਿਆਂ ਦੀ ਸੇਫਟੀ ਨੂੰ ਪਹਿਲ ਦੇਵੇਗੀ ਤੇ ਇਹ ਯਕੀਨੀ ਬਣਾਵੇਗੀ ਕਿ ਜਿਹੜੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਕੈਨੇਡਾ ਦੇ ਨਿਆਂ ਪ੍ਰਬੰਧ ਦਾ ਪੂਰਾ ਅਹਿਸਾਸ ਹੋਵੇ। ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੋ ਕੋਈ ਵੀ ਬੱਚਿਆਂ ਦਾ ਸੋ਼ਸ਼ਣ ਕਰਨ ਦੀ ਕੋਸਿ਼ਸ਼ ਕਰੇਗਾ ਉਸ ਨੂੰ ਲੰਮੇਂ ਸਮੇਂ ਤੱਕ ਜੇਲ੍ਹ ਵਿੱਚ ਰਹਿਣਾ ਹੋਵੇਗਾ।
ਸ਼ੀਅਰ ਨੇ ਅੱਗੇ ਆਖਿਆ ਕਿ 2017 ਵਿੱਚ ਕੈਨੇਡਾ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ 8000 ਮਾਮਲੇ ਸਨ ਤੇ ਮੌਜੂਦਾ ਲਿਬਰਲ ਸਰਕਾਰ ਨੇ ਇਸ ਸਬੰਧ ਵਿੱਚ ਇਹ ਜੁਰਮ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੋਈ ਵੀ ਮਤਾ ਪੇਸ਼ ਨਹੀਂ ਕੀਤਾ। ਇੱਕ ਬਿਆਨ ਵਿੱਚ ਨਿਆਂ ਮੰਤਰੀ ਡੇਵਿਡ ਲਮੇਟੀ ਦੇ ਤਰਜ਼ਮਾਨ ਨੇ ਸ਼ੀਅਰ ਦੇ ਇਸ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਨਾਲ ਬੱਚਿਆਂ ਦੀ ਕਿਸੇ ਵੀ ਤਰ੍ਹਾਂ ਹਿਫਾਜ਼ਤ ਨਹੀਂ ਹੋਵੇਗੀ ਸਗੋਂ ਅਜਿਹੇ ਮਾਮਲਿਆਂ ਵਿੱਚ ਇਨਸਾਫ ਮਿਲਣ ਵਿੱਚ ਹੋਰ ਦੇਰ ਹੋਵੇਗੀ। ਚਾਰਜਿਜ਼ ਉੱਤੇ ਰੋਕ ਲੱਗ ਸਕਿਆ ਕਰੇਗੀ ਤੇ ਸੰਵਿਧਾਨਕ ਚੁਣੌਤੀਆਂ ਵੱਖਰੀਆਂ ਖੜ੍ਹੀਆਂ ਹੋਣਗੀਆਂ।

Show More

Related Articles

Leave a Reply

Your email address will not be published. Required fields are marked *

Close