International

ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਅਸਤੀਫ਼ੇ ਦਾ ਐਲਾਨ ਕਰਦਿਆਂ ਹੋਈ ਭਾਵੁਕ

ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ 7 ਮਈ ਨੂੰ ਕੰਜ਼ਰਵੇਟਿਵ ਆਗੂ ਦਾ ਅਹੁੱਦਾ ਛੱਡ ਦੇਵੇਗੀ। ਇਸ ਦੇ ਨਾਲ ਹੀ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਲੈ ਕੇ ਕਿਆਸਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।ਬੀਬੀਸੀ ਨਿਊਜ਼ ਅਨੁਸਾਰ, ਥੇਰੇਸਾ ਮੇਅ ਸੰਸਦ ਵਿੱਚ ਆਪਣੇ ਭਾਸ਼ਣ ਦੇ ਅੰਤ ਵਿੱਚ ਭਾਵੁਕ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।  ਉਨ੍ਹਾਂ ਕਿਹਾ, “ਸਾਡੀ ਰਾਜਨੀਤੀ ਦਬਾਅ ਵਿੱਚ ਹੋ ਸਕਦੀ ਹੈ ਪਰ ਇਸ ਦੇਸ਼ ਲਈ ਬਹੁਤ ਕੁਝ ਚੰਗਾ ਹੈ। ਇਸ ‘ਤੇ ਸਾਨੂੰ ਬਹੁਤ ਮਾਣ ਹੈ।” ਉਨ੍ਹਾਂ ਕਿਹਾ, “ਮੈਂ ਜਲਦੀ ਹੀ ਕੰਮ ਕਾਜ ਛੱਡ ਦਿਆਂਗੀ ਜੋ ਮੇਰੇ ਜੀਵਨ ਦਾ ਸਨਮਾਨ ਰਿਹਾ ਹੈ। ਮੈਂ ਜਿਸ ਦੇਸ਼ ਨੂੰ ਪਿਆਰ ਕਰਦੀ ਹਾਂ, ਮੈਂ ਉਸ ਦੀ ਧੰਨਵਾਦੀ ਹਾਂ।  ਯੂਰਪੀਅਨ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਲਈ ਬਦਲੀ ਹੋਈ ਰਣਨੀਤੀ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਲਈ ਮੰਤਰੀਆਂ ਦਾ ਸਾਥ ਨਾ ਮਿਲਣ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

Show More

Related Articles

Leave a Reply

Your email address will not be published. Required fields are marked *

Close