Punjab

ਪੰਜਾਬ ’ਚ ਇਸ ਕਰ ਕੇ ਨਹੀਂ ਚੱਲ ਸਕਿਆ ਮੋਦੀ ਦੇ ‘ਰਾਸ਼ਟਰਵਾਦ ਦਾ ਪੱਤਾ’

ਸਾਬਕਾ ਫ਼ੌਜੀ ਅਤੇ ਫ਼ੌਜੀ ਇਤਿਹਾਸ ਬਾਰੇ ਕਿਤਾਬਾਂ ਲਿਖ ਚੁੱਕੇ ਕੈਪਟਨ ਅਮਰਿੰਦਰ ਸਿੰਘ ਜਨਤਾ ਦੀ ਨਬਜ਼ ਫੜਨੀ ਚੰਗੀ ਤਰ੍ਹਾਂ ਆਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਜਦੋਂ ਰਾਸ਼ਟਰੀ ਸੁਰੱਖਿਆ ਦੀ ਗੱਲ ਕਰਦਿਆਂ ਪਾਕਿਸਤਾਨ ਉੱਤੇ ਹਮਲਾ ਕਰਨ ਦੀਆਂ ਗੱਲਾਂ ਕਰਦੇ ਸਨ, ਅਜਿਹੇ ਵੇਲੇ ਕੈਪਟਨ ਅਮਰਿੰਦਰ ਸਿੰਘ ਇਹ ਤੱਥ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਈ ਵਾਰ ਜੰਗ ਦੀ ਮਾਰ ਝੱਲ ਚੁੱਕੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਦੇ ਇਸ ਦਾਅ ਦਾ ਮੁਕਾਬਲਾ ਕਿਵੇਂ ਕਰਨਾ ਹੈ।
ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਾਰਨ ਇਸ ਨੂੰ 1965 ਤੇ 1971 ਦੌਰਾਨ ਪਾਕਿਸਤਾਨ ਨਾਲ ਹੋਈ ਜੰਗ ਦੇ ਵੱਡੇ ਸੰਤਾਪ ਝੱਲਣੇ ਪਏ ਸਨ। ਅਜਿਹੇ ਹਾਲਾਤ ਵਿੱਚ ਪੰਜਾਬ ਦੇ ਨਿਵਾਸੀ ਪਾਕਿਸਤਾਨ ਨਾਲ ਜੰਗ ਦੀ ਹਮਾਇਤ ਕਿਵੇਂ ਕਰ ਸਕਦੇ ਸਨ।
ਬੀਤੇ ਮਾਰਚ ਮਹੀਨੇ ਦੌਰਾਨ ਗੱਲਬਾਤ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਖ ਦਿੱਤਾ ਸੀ – ‘ਮੋਦੀ ਦਾ ਰਾਸ਼ਟਰਵਾਦ ਦਾ ਪੱਤਾ ਪੰਜਾਬ ’ਚ ਨਹੀਂ ਚੱਲੇਗਾ।’ ਹੁਣ ਪੰਜਾਬ ਦੇ ਚੋਣ ਨਤੀਜਿਆਂ ਨੇ ਮੁੱਖ ਮੰਤਰੀ ਦੇ ਉਸੇ ਤੱਥ ਨੂੰ ਬਿਲਕੁਲ ਸਹੀ ਸਿੱਧ ਕਰ ਦਿੱਤਾ ਹੈ। ਇਸ ਪੱਤੇ ਨੇ ਬਹੁਤ ਸੀਮਤ ਹੱਦ ਤੱਕ ਕੰਮ ਕੀਤਾ, ਉਹ ਵੀ ਸਿਰਫ਼ ਪੰਜਾਬ ਦੀਆਂ ਵਧੇਰੇ ਹਿੰਦੂ ਆਬਾਦੀ ਵਾਲੀਆਂ ਪੱਟੀਆਂ ’ਚ।

Show More

Related Articles

Leave a Reply

Your email address will not be published. Required fields are marked *

Close