Canada

ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ ਵਿੱਚ ਮਦਦ ਕਰ ਰਹੀ ਹੈ ਕੈਨੇਡਾ ਸਰਕਾਰ

ਮਿਸੀਸਾਗਾ,  ਹੁਨਰਮੰਦ ਨਿਊਕਮਰਜ਼ ਨੂੰ ਅਕਸਰ ਇੱਧਰ ਆ ਕੇ ਆਪਣੇ ਖੇਤਰ ਵਿੱਚ ਕੰਮ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਵਿਦੇਸ਼ ਵਿੱਚ ਹਾਸਲ ਕੀਤੀ ਗਈ ਸਿੱਖਿਆ ਤੇ ਟਰੇਨਿੰਗ ਨੂੰ ਇੱਧਰ ਮਾਨਤਾ ਨਹੀਂ ਮਿਲਦੀ। ਇਹ ਯਕੀਨੀ ਬਣਾਉਣ ਲਈ ਕਿ ਹੁਨਰਮੰਦ, ਪ੍ਰਤੀਯੋਗੀ ਨੂੰ ਕੰਮ ਮਿਲੇ, ਕੈਨੇਡਾ ਸਰਕਾਰ ਕੌਮਾਂਤਰੀ ਪੱਧਰ ਉੱਤੇ ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ, ਚੰਗੇ ਪੈਸੇ ਵਾਲੀਆਂ ਨੌਕਰੀਆਂ ਲੱਭਣ ਵਿੱਚ ਮਦਦ ਕਰ ਰਹੀ ਹੈ। ਅਰਥਚਾਰੇ ਨੂੰ ਹੁਲਾਰਾ ਦੇਣ, ਮੱਧਵਰਗ ਦੇ ਹੱਥ ਮਜ਼ਬੂਤ ਕਰਨ ਤੇ ਭਵਿੱਖ ਵਿੱਚ ਕੈਨੇਡਾ ਦੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਲਈ ਇਹ ਸਾਡੀ ਸਰਕਾਰ ਦੀ ਯੋਜਨਾ ਹੈ।
ਇੰਪਲਾਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਲੇਬਰ ਮੰਤਰੀ ਪੈਟੀ ਹਾਜ਼ਦੂ ਨੇ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ। ਜਿਸ ਤਹਿਤ ਮਿਸੀਸਾਗਾ ਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੌਮਾਂਤਰੀ ਪੱਧਰ ਉੱਤੇ ਟਰੇਨਡ 1200 ਨਿਊਕਮਰਜ਼ ਦੇ ਵਿਦੇਸ਼ਾਂ ਵਿੱਚ ਹਾਸਲ ਕੀਤੇ ਦਸਤਾਵੇਜ਼ਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਤਾਂ ਕਿ ਜੌਬ ਮਾਰਕਿਟ ਵਿੱਚ ਉਨ੍ਹਾਂ ਨੂੰ ਜਲਦ ਤੋਂ ਜਲਦ ਕੰਮ ਮਿਲ ਸਕੇ ਤੇ ਉਹ ਸਾਰੇ ਤੇਜ਼ੀ ਨਾਲ ਵਿਕਸਤ ਹੋ ਰਹੇ ਸਾਡੇ ਅਰਥਚਾਰੇ ਵਿੱਚ ਯੋਗਦਾਨ ਪਾ ਸਕਣ।
ਕੈਨੇਡਾ ਸਰਕਾਰ ਦ ਸੈਂਟਰ ਫੌਰ ਐਜੂਕੇਸ਼ਨ ਐਂਡ ਟਰੇਨਿੰਗ (ਟੀਸੀਈਟੀ) ਵੱਲੋਂ ਲਿਆਂਦੇ ਗਏ ਐਕਸਲਰੇਟਿੰਗ ਕਰੀਅਰ ਐਡਵਾਂਸਮੈਂਟ ਪ੍ਰੋਜੈਕਟ ਵਿੱਚ ਅਗਲੇ 8 ਸਾਲਾਂ ਵਿੱਚ 3.8 ਮਿਲੀਅਨ ਡਾਲਰ ਨਿਵੇਸ਼ ਕਰ ਰਹੀ ਹੈ। ਇਸ ਨਿਵੇਸ਼ ਨਾਲ ਟੀਸੀਈਟੀ ਨਵੇਂ ਕੈਨੇਡੀਅਨਾਂ ਨੂੰ ਉਨ੍ਹਾਂ ਦੀ ਮਹਾਰਤ ਵਾਲੇ ਖੇਤਰ ਵਿੱਚ ਮਿਆਰੀ ਨੌਕਰੀ ਲੱਭਣ ਵਿੱਚ ਮਦਦ ਕਰੇਗੀ। ਫੌਰਨ ਕ੍ਰੀਡੈਂਸ਼ੀਅਲ ਰੈਕੋਗਨੀਸ਼ਨ ਪ੍ਰੋਗਰਾਮ (ਐਫਸੀਆਰਪੀ), ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਸਰਕਾਰਾਂ, ਰੈਗੂਲੇਟਰੀ ਬੌਡੀਜ਼, ਨੈਸ਼ਨਲ ਐਸੋਸਿਏਸ਼ਨਜ਼ ਤੇ ਕ੍ਰੀਡੈਂਸ਼ੀਅਲ ਅਸੈੱਸਮੈਂਟ ਏਜੰਸੀਜ਼ ਨੂੰ ਫੰਡਿੰਗ ਮੁਹੱਈਆ ਕਰਵਾਉਂਦਾ ਹੈ। ਸਰਕਾਰਾਂ ਤੇ ਆਰਗੇਨਾਈਜ਼ੇਸ਼ਨਜ਼ ਅਜਿਹੇ ਪ੍ਰੋਜੈਕਟਾਂ ਲਈ ਫੰਡਿੰਗ ਦੀ ਵਰਤੋਂ ਵਿਦੇਸ਼ੀ ਕ੍ਰੀਡੈਂਸੀਅਲ ਰੈਕੋਗਨੀਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਕਰਦੀਆਂ ਹਨ। ਐਫਸੀਆਰਪੀ ਨਿਊਕਮਰਜ਼ ਨੂੰ ਆਪਣੇ ਹੁਨਰ ਤੇ ਟਰੇਨਿੰਗ ਨੂੰ ਮਾਨਤਾ ਦਿਵਾਉਣ ਲਈ ਆਉਣ ਵਾਲੇ ਖਰਚੇ ਨੂੰ ਬਰਦਾਸ਼ਤ ਕਰਨ ਵਾਸਤੇ ਲੋਨ ਵੀ ਮੁਹੱਈਆ ਕਰਵਾਉਂਦਾ ਹੈ।

Show More

Related Articles

Leave a Reply

Your email address will not be published. Required fields are marked *

Close